Sunday, December 22, 2024

ਰਣਜੀਤ ਪੰਜਾਬੀ ਸਾਹਿਤ ਸਭਾ ਨੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਕਵੀ ਦਰਬਾਰ ਤੇ ਪੁਸਤਕ ਲੋਕ ਅਰਪਣ ਕੀਤੀ

ਅੰਮ੍ਰਿਤਸਰ, 9 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਣਜੀਤ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੈਮੀਨਾਰ ਹਾਲ ਵਿਖੇ ਸਾਲਾਨਾ ਇਨਾਮ ਵੰਡ, ਕਵੀ ਦਰਬਾਰ ਤੇ ਪੁਸਤਕ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਧਰਮ ਸਿੰਘ, ਸਭਾ ਦੇ ਪ੍ਰਧਾਨ ਪ੍ਰਿੰ. ਡਾ. ਗਿਆਨ ਸਿੰਘ ਘਈ ਤੇ ਡਾ. ਹੀਰਾ ਸਿੰਘ ਨੇ ਸਾਂਝੇ ਰੂਪ ਵਿੱਚ ਕੀਤੀ, ਜਦੋਂਕਿ ਮੰਚ ਸੰਚਾਲਕ ਦੇ ਫਰਜ਼ ਨਿਭਾਅ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਸਮੁੱਚੇ ਸਮਾਰੋਹ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕੀਤਾ।ਪ੍ਰਸਿੱਧ ਲੇਖਕ ਜਸਵੰਤ ਸਿੰਘ ਕੈਲਵੀ ਨੂੰ ਪ੍ਰੋ. ਮੋਹਨ ਸਿੰਘ ਪੁਰਸਕਾਰ, ਪ੍ਰਿੰ. ਰਘਬੀਰ ਸਿੰਘ ਸੋਹਲ ਨੂੰ ਤਰਲੋਕ ਸਿੰਘ ਦੀਵਾਨਾ ਪੁਰਸਕਾਰ, ਮਨਮੋਹਨ ਸਿੰਘ ਬਾਸਰਕੇ ਨੂੰ ਨਾਨਕ ਸਿੰਘ ਯਾਦਗਾਰੀ ਪੁਰਸਕਾਰ, ਜਸਵਿੰਦਰ ਸਿੰਘ ਢਿੱਲੋਂ ਨੂੰ ਗਿਆਨ ਸਿੰਘ ਕੰਵਲ ਪੁਰਸਕਾਰ, ਯੁਧਬੀਰ ਸਿੰਘ ਔਲਖ ਨੂੰ ਤਲਵਿੰਦਰ ਸਿੰਘ ਯਾਦਗਾਰੀ ਪੁਰਸਕਾਰ ਤੇ ਮਲਕੀਅਤ ਸਿੰਘ ਨਿਮਾਣਾ ਨੂੰ ਪੰਥਕ ਕਵੀ ਪੂਰਨ ਸਿੰਘ ਜੋਸ਼ ਪੁਰਸਕਾਰ ਪ੍ਦਾਨ ਕੀਤੇ ਗਏ।ਇਸ ਤੋਂ ਇਲਾਵਾ ਪ੍ਰਿ.ੰ ਬਲਵਿੰਦਰ ਸਿੰਘ ਫਤਹਿਪੁਰੀ ਦੀ ਪੁਸਤਕ “ਕਾਲੇ ਲੇਖ”, ਜਸਬੀਰ ਸਿੰਘ ਤੇਗ ਦੀ ਸੰਪਾਦਤ ਪੁਸਤਕ “ਧਾਰਮਿਕ ਕਵਿਤਾਵਾਂ ਦਾ ਗੁਲਦਸਤਾ”, ਗੁਰਸ਼ਰਨ ਸਿੰਘ ਬੱਬਰ ਦੀ ਪੁਸਤਕ “ਸੀ੍ ਗੁਰੂ ਤੇਗ ਬਹਾਦਰ ਜੀ ਦੀ ਪ੍ਰਸ਼ਨਾਵਲੀ” ਤੇ ਯੁੱਧਬੀਰ ਸਿੰਘ ਔਲਖ ਦਾ ਕਹਾਣੀ ਸੰਗ੍ਰਹਿ “ਕੋਰਾ ਕਾਗਜ਼” ਲੋਕ ਅਰਪਣ ਕੀਤੇ ਗਏ।ਕਵੀ ਦਰਬਾਰ ਵਿੱਚ ਬਲਬੀਰ ਸਿੰਘ ਬੇਲੀ, ਸਤਨਾਮ ਔਲਖ, ਗਿਆਨੀ ਪਿਆਰਾ ਸਿੰਘ ਜਾਚਕ, ਰਮੇਸ਼ ਕੁਮਾਰ ਜਾਨੂੰ, ਰਾਜ ਚੋਗਾਵਾਂ, ਹਰਭਜਨ ਸਿੰਘ ਭਗਰੱਥ, ਮਰਕਸਪਾਲ ਗੁਮਟਾਲਾ, ਸ਼ੇਲਿੰਦਰਜੀਤ ਸਿੰਘ ਰਾਜਨ, ਹਰਕੀਰਤ ਸਿੰਘ ਕੀਰਤ, ਕੋਮਲਪ੍ਰੀਤ ਕੌਰ, ਨਿਰੰਜਣ ਸਿੰਘ ਗਿੱਲ, ਦਵਿੰਦਰ ਸਿੰਘ ਭੋਲਾ, ਕੁਲਦੀਪ ਸਿੰਘ ਦਰਾਜਕੇ, ਸੁਲਤਾਨ ਭਾਰਤੀ, ਸੁਖਵਿੰਦਰ ਸਿੰਘ ਖਾਰਾ, ਜਸਵੰਤ ਧਾਪ, ਰਾਜਵਿੰਦਰ ਕੌਰ ਰਾਜ, ਮਨਜੀਤ ਸਿੰਘ ਵੱਸੀ, ਸੁਰਿੰਦਰ ਖਿਲਚੀਆਂ, ਮੱਖਣ ਭੈਣੀਵਾਲਾ, ਸਕੱਤਰ ਸਿੰਘ ਪੁਰੇਵਾਲ, ਅਜਾਇਬ ਸਿੰਘ ਬੋਦੇਵਾਲ, ਅਜੀਤ ਸਿੰਘ ਨਬੀਪੁਰੀ, ਕਲਿਆਣ ਅੰਮ੍ਰਿਤਸਰੀ, ਕੁਲਵਿੰਦਰ ਸਿੰਘ ਆਨੰਦ, ਕਰਨਲ ਪ੍ਰਤਾਪ ਸਿੰਘ, ਮਲਕੀਅਤ ਸਿੰਘ ਨਿਮਾਣਾ ਆਦਿ ਸ਼ਾਇਰਾਂ ਨੇ ਕਾਵਿ ਮਹਿਫਲ ਵਿੱਚ ਰੰਗ ਭਰੇ।
ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਰਾਜਖੁਸ਼ਵੰਤ ਸਿੰਘ ਸੰਧੂ, ਦਲਬੀਰ ਸਿੰਘ, ਰਮੇਸ਼ ਭਗਤ, ਸਲਵਿੰਦਰ ਸਿੰਘ ਗਗਨਦੀਪ ਸਿੰਘ ਔਲਖ, ਜੋਬਨਦੀਪ ਸਿੰਘ ਔਲਖ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …