40 ਸਾਲ ਤੋਂ ਵੱਧ ਉਮਰ ਵਰਗ ‘ਚ ਰਣੀਆਂ ਮੋਗਾ ਦਾ ਪਹਿਲਾ ਤੇ ਹਠੂਰ ਦਾ ਦੂਜਾ ਸਥਾਨ
ਸਮਰਾਲਾ, 10 ਅਪਰੈਲ (ਇੰਦਰਜੀਤ ਸਿੰਘ ਕੰਗ) – ਮਾਸਟਰਜ਼ ਹਾਕੀ ਪਲੇਅਰਜ਼ ਦੀ ਸੰਸਥਾ ‘ਸਮਰਾਲਾ ਹਾਕੀ ਵਾਰੀਅਰਜ਼’ ਵਲੋਂ ਤਿੰਨ ਰੋਜ਼ਾ ਸਮਰਾਲਾ ਹਾਕੀ ਲੀਗ 7, 8 ਅਤੇ 9 ਅਪ੍ਰੈਲ ਨੂੰ ਬਾਬੂ ਸੰਤਾ ਸਿੰਘ ਮੈਮੋਰੀਅਲ ਆਈ.ਟੀ.ਆਈ ਸਮਰਾਲਾ ਦੀ ਗਰਾਊਂਡ ‘ਚ ਕਰਵਾਈ ਗਈ।ਇਸ ਲੀਗ ਵਿੱਚ 40 ਸਾਲ ਤੋਂ ਵੱਧ ਉਮਰ ਵਰਗ ਦੇ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਭਰ ਵਿਚੋਂ 8 ਟੀਮਾਂ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ, ਸੰਤ ਬਾਬਾ ਬਲਵੀਰ ਸਿੰਘ ਹਾਕੀ ਕਲੱਬ ਮੋਗਾ, ਆਜ਼ਾਦ ਕਲੱਬ ਹਠੂਰ, ਯੰਗ ਸਪੋਰਟਸ ਕਲੱਬ ਉਟਾਲਾਂ, ਹਾਕੀ ਕਲੱਬ ਜਗਰਾਉਂ, ਰਾਣਾ ਹਾਕੀ ਕਲੱਬ ਹੁਸ਼ਿਆਰਪੁਰ, ਗੁਰੂ ਤੇਗ ਬਹਾਦਰ ਹਾਕੀ ਕਲੱਬ ਚੱਕਦਾਨਾ (ਨਵਾਂ ਸ਼ਹਿਰ) ਅਤੇ ਸਮਰਾਲਾ ਹਾਕੀ ਵਾਰੀਅਰਜ਼ ਨੇ ਭਾਗ ਲਿਆ।ਤਿੰਨ ਦਿਨ ਚੱਲੇ ਇਸ ਹਾਕੀ ਟੂਰਨਾਮੈਂਟ ਵਿੱਚ ਨੈਸ਼ਨਲ ਅਤੇ ਇੰਟਰ ਨੈਸ਼ਨਲ ਪੱਧਰ ਦੇ ਦਰਜ਼ਨਾਂ ਹਾਕੀ ਖਿਡਾਰੀਆਂ ਨੇ ਭਾਗ ਲਿਆ।ਫਾਈਨਲ ਮੁਕਾਬਲਾ ਸੰਤ ਬਾਬਾ ਬਲਵੀਰ ਸਿੰਘ ਹਾਕੀ ਕਲੱਬ ਰਣੀਆਂ (ਮੋਗਾ) ਨੇ ਅਜ਼ਾਦ ਕਲੱਬ ਹਠੂਰ ਨੂੰ 6-2 ਦੇ ਅੰਤਰ ਨਾਲ ਹਰਾ ਕੇ ਹਾਕੀ ਲੀਗ ‘ਤੇ ਕਬਜ਼ਾ ਕੀਤਾ।ਹਾਕੀ ਕਲੱਬ ਜਗਰਾਉਂ ਨੇ ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਨਵਜੋਤ ਸਿੰਘ ਜਰਗ ਚੇਅਰਮੈਨ ਪੰਜਾਬ ਜੈਨਕੋ, ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਮੈਂਬਰ ਪੰਜਾਬ ਕ੍ਰਿਕਟ ਐਸੋ: ਵਲੋਂ ਗਈ।ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀ.ਕੇ.ਯੂ, ਅਮਰੀਕ ਸਿੰਘ ਢਿੱਲੋਂ ਸਾਬਕਾ ਵਿਧਾਇਕ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਬਲਜਿੰਦਰ ਸਿੰਘ ਬਬਲੂ, ਪਰਮਿੰਦਰ ਗੁਰੋਂ, ਡਾ. ਸੋਹਣ ਲਾਲ ਬਲੱਗਣ, ਐਡਵੋਕੇਟ ਸ਼ਿਵ ਕਲਿਆਣ, ਆਪ ਆਗੂ ਮੋਹਿਤ ਕੁੰਦਰਾ (ਸੋਨੂੰ), ਗੁਰਵੀਰ ਸ਼ਾਹੀ, ਸ਼ਿਵ ਰਾਮ ਧੀਰ, ਰਵੀ ਮਹਿਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਸਾਬਕਾ ਹਾਕੀ ਕੋਚ ਸੁਖਦੇਵ ਸਿੰਘ ਗੁਰੋਂ, ਰੇਸ਼ਮ ਸਿੰਘ ਧਾਲੀਵਾਲ, ਗਿਆਨ ਸਿੰਘ ਮਾਛੀਵਾੜਾ, ਗੁਰਚਰਨ ਸਿੰਘ ਮਾਛੀਵਾੜਾ, ਜਸਵੰਤ ਸਿੰਘ ਜੱਸੀ ਸਾਰੇ ਹਾਕੀ ਕੋਚ, ਅਸਟ੍ਰੇਲੀਆ ਵਿਖੇ ਹੋਈਆਂ ਪੈਨ ਪੈਸਫਿਕ ਮਾਸਟਰ ਗੇਮਜ਼ ਦੇ ਮੈਡਲ ਜੇਤੂ ਗੁਰਚਰਨ ਸਿੰਘ ਬਰਾੜ, ਹਰਿੰਦਰਪਾਲ ਸਿੰਘ ਗਰੇਵਾਲ, ਦਵਿੰਦਰਪਾਲ ਸਿੰਘ ਰਹਿਲ ਨੂੰ ਸਮਰਾਲਾ ਹਾਕੀ ਵਾਰੀਅਰਜ਼ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।