ਸੰਗਰੂਰ, 10 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤੀ ਸਲਾਹਕਾਰ ਆਸਟਰੇਲੀਆ ਹਰਦੀਪ ਸਿੰਘ ਲੋਹਾਖੇੜਾ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁੱਲਵਾਏ।ਇਸ ਦੌਰਾਨ ਮੁਸਲਿਮ ਭਾਈਚਾਰੇ ਵਲੋਂ ਪਾਰਟੀ ਆਗੂਆਂ ਨੂੰ ਇੱਕ ਮਤਾ ਵੀ ਸੌਂਪਿਆ ਗਿਆ।ਜਿਸ ਵਿੱਚ ਮਸਜਿਦ ‘ਚ ਸ਼ੈਡ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ ਗਈ।ਲੋਹਾਖੇੜਾ ਨੇ ਕਿਹਾ ਕਿ ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੋਕ ਭਲਾਈ ਨੂੰ ਸਮਰਪਿਤ ਪਾਰਟੀ ਹੈ।ਉਨ੍ਹਾਂ ਭਰੋਸਾ ਦਿਵਾਇਆ ਕਿ ਮੁਸਲਿਮ ਭਾਈਚਾਰੇ ਨੇ ਜੋ ਵੀ ਮੰਗਾਂ ਰੱਖੀਆਂ ਹਨ, ਉਹ ਸ੍ਰ. ਮਾਨ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਈਆਂ ਜਾਣਗੀਆਂ।
ਇਸ ਮੌਕੇ ਪਾਰਟੀ ਦੇ ਸਰਕਲ ਲੌਂਗੋਵਾਲ ਪ੍ਰਧਾਨ ਸੁਖਚੈਨ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਮੰਡੇਰ ਕਲਾਂ, ਸਰਕਲ ਲੌਂਗੋਵਾਲ ਦੇ ਮੀਡੀਆ ਇੰਚਾਰਜ਼ ਹਰਵਿੰਦਰ ਸਿੰਘ ਮੰਡੇਰ ਕਲਾਂ, ਗੁਰਪ੍ਰੀਤ ਸਿੰਘ ਦੁੱਗਾਂ, ਸੁੱਖੀ ਲੌਂਗੋਵਾਲ, ਸਤਿਨਾਮ ਸਿੰਘ (ਭਾਊ) ਰੱਤੋਕੇ ਮੀਡੀਆ ਇੰਚਾਰਜ਼ ਸੁਨਾਮ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰਾ ਮੌਜ਼ੂਦ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …