ਸੰਗਰੂਰ, 10 ਅਪ੍ਰੈਲ (ਜਗਸੀਰ ਲੌਂਗੋਵਾਲ)- ਸਾਧੂ ਆਸ਼ਰਮ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਦੇ 13 ਬੱਚਿਆਂ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਅੱਵਲ ਸਥਾਨ ਹਾਸਲ ਕੀਤਾ ਹੈ।ਪ੍ਰਧਾਨ ਅੱਛਵਿੰਦਰ ਦੇਵ ਗੋਇਲ ਦੀ ਅਗਵਾਈ ਹੇਠ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ।ਉਨ੍ਹਾਂ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆ ਮੰਦਰ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਦੇ ਯਤਨਾਂ ਸਦਕਾ ਵਿਦਿਆ ਮੰਦਰ ਦੇ ਬੱਚਿਆਂ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਚੰਗੀ ਪਜ਼ੀਸ਼ਨ ਹਾਸਲ ਕੀਤੀ ਹੈ।ਮੈਨੇਜਰ ਰਮੇਸ਼ ਲਾਲ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਪ੍ਰਿੰਸੀਪਲ ਸੁਸ਼ਮਾ ਵਾਲੀਆ ਨੇ ਦੱਸਿਆ ਕਿ ਵਿਦਿਆ ਮੰਦਰ ਦਾ ਪੰਜਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ।ਸਾਰੇ ਬੱਚੇ ਫਸਟ ਡਿਵੀਜ਼ਨ ‘ਚ ਪਾਸ ਹੋਏ।ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦੀ ਮਾਹੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 97.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਦੀਪਤੀ ਵਾਲੀਆ ਨੇ 96.2 ਫੀਸਦੀ, ਰਿਤੂ ਕੁਮਾਰੀ ਅਤੇ ਮੰਨਤ ਸ਼ਾਹ ਨੇ 95.8 ਫੀਸਦੀ, ਗੌਰਵ ਸ਼ਰਮਾ ਨੇ 95.6 ਫੀਸਦੀ, ਅਸ਼ਮੀਤ ਕੌਰ ਨੇ 95.4 ਫੀਸਦੀ, ਜਾਨਵੀ ਅਤੇ ਆਦਰਸ਼ ਨੇ 94.2 ਫੀਸਦੀ, ਦੀਪਾਂਸ਼ੀ ਨੇ 93.2 ਫੀਸਦੀ, ਖੂਬੀਰਾਮ ਨੇ 93 ਫੀਸਦੀ, ਮੋਦਿਕ ਸਿੰਗਲਾ ਨੇ 92.8 ਫੀਸਦੀ ਅੰਕ, ਅਭਿਰਾਜ ਨੇ 90.4 ਫੀਸਦੀ ਅੰਕ ਅਤੇ ਸਿਮਰ ਗਾਂਧੀ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਵਿਦਿਆ ਮੰਦਰ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੌਕੇ ਤਨਵੀ ਮਿੱਤਲ, ਉਮੰਗ ਗੁਪਤਾ, ਬਬੀਤਾ ਮਿੱਤਲ, ਪਰਮਜੀਤ ਕੌਰ, ਮਧੂ ਬਾਲਾ, ਰਜ਼ਤ ਗੋਇਲ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …