ਭੀਖੀ, 16 ਅਪ੍ਰੈਲ (ਕਮਲ ਜਿੰਦਲ) – ਪਿੰਡ ਰੱਲਾ ਕੋਠੇ ਦੀਆਂ 5ਵੀਂ ਕਲਾਸ ਦੀਆਂ ਹੋਣਹਾਰ ਬੱਚੀਆਂ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਵਲੋਂ ਬੋਰਡ ਪ੍ਰੀਖਿਆ ਵਿਚੋਂ 500 ‘ਚੋਂ 500 ਨੰਬਰ ਹਾਸਲ ਕਰਕੇ ਪਿੰਡ ਅਤੇ ਜਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ।ਇਹਨਾਂ ਹੋਣਹਾਰ ਲੜਕੀਆਂ ਦਾ ਸਨਮਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੇ ਉਚੇਚੇ ਤੌਰ ‘ਤੇ ਮਿਲ ਕੇ ਬੱਚੀਆਂ ਨੂੰ ਸਨਮਾਨਿਤ ਕੀਤਾ ।ਉਨਾਂ ਨੇ ਬੱਚੀਆਂ ਨੂੰ ਕਿਹਾ ਕਿ ਜਿਸ ਮਾਨਸਾ ਨੂੰ ਪਛੜਿਆ ਜਿਲ੍ਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਉਸ ਜਿਲ੍ਹੇ ਦੇ ਬੱਚੇ ਅੱਜ ਬਹੁਤ ਵੱਡੀਆ ਵੱਡੀਆ ਮੱਲ੍ਹਾਂ ਮਾਰ ਰਹੇ ਹਨ।ਮਾਨ ਨੇ ਕਿਹਾ ਕਿ ਇਹਨਾਂ ਬੱਚੀਆਂ ਦੀ ਅੱਗੇ ਦੀ ਪੜ੍ਹਾਈ ਅਤੇ ਸਿਹਤ ਸਬੰਧੀ ਜਰੂਰਤਾਂ ਦੀ ਪੂਰਤੀ ਲਈ ਉਹ ਵਚਨਬੱਧ ਹਨ।
ਦਲ ਦੇ ਜਰਨਲ ਸਕੱਤਰ ਅਤੇ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ (ਅੰਮ੍ਰਿਤਸਰ) ਭਾਈ ਸੁਖਚੈਨ ਸਿੰਘ ਅਤਲਾ ਨੇ ਇਹਨਾਂ ਹੋਣਹਾਰ ਬੱਚੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਇਹਨਾਂ ਬੱਚੀਆਂ ਨੂੰ ਵਡਮੁੱਲੀ ਸਿੱਖਿਆ ਪ੍ਰਦਾਨ ਕੀਤੀ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਹਲਕਾ ਇੰਚਾਰਜ਼ ਸੁਨਾਮ, ਕੌਮੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਲਵਪ੍ਰੀਤ ਸਿੰਘ ਅਕਾਲੀਆਂ, ਜਿਲ੍ਹਾ ਪ੍ਰਧਾਨ ਯੂਥ ਵਿੰਗ ਲਵਨਦੀਪ ਸਿੰਘ ਜੋਗਾ, ਜਥੇਬੰਦਕ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਜੈ ਪਾਲ ਸਿੰਘ ਭਾਦੜਾ, ਸਰਕਲ ਪ੍ਰਧਾਨ ਬੁਢਲਾਡਾ ਬਲਦੇਵ ਸਿੰਘ, ਡੀ.ਸੀ ਰੱਲਾ, ਗੁਰਤੇਜ ਸਿੰਘ ਖਾਲਸਾ ਰੱਲਾ, ਰਜਿੰਦਰ ਸਿੰਘ ਜਵਾਹਰਕੇ, ਰਣਦੀਪ ਸਿੰਘ ਸੰਧੂ ਪੀ.ਏ ਸਿਮਰਨਜੀਤ ਸਿੰਘ ਮਾਨ ਅਤੇ ਪਵਨ ਸਿੰਘ ਰਮਦਿੱਤੇਵਾਲਾ ਆਦਿ ਹਾਜ਼ਰ ਸਨ।