ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜ਼ਰ ਵਲੋਂ ਅੱਜ ਅੰਮ੍ਰਿਤਸਰ ਵਿਖੇ ਸਥਿਤ 120 ਸਾਲ ਪੁਰਾਣੀ ‘ਅੰਮ੍ਰਿਤਸਰ ਪਿੰਜ਼ਰਾਪੋਲ ਗਊਸ਼ਾਲਾ’ ਵਿਖੇ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।ਗਊਸ਼ਾਲਾ ਦੇ ਪ੍ਰਧਾਨ ਸੰਤੋਸ਼ ਗੁਪਤਾ ਨੇ ਡਾ. ਨਿੱਜ਼ਰ ਨੂੰ ਦੱਸਿਆ ਕਿ 120 ਸਾਲ ਪਹਿਲਾਂ ਇਹ ਗਊਸ਼ਾਲਾ ਸ੍ਰੀ ਰਾਮ ਨਿਵਾਸ ਜੀ ਨੇ 25 ਗੱਵਾਂ ਨਾਲ ਸ਼ੁਰੂ ਕੀਤੀ ਸੀ।ਅੱਜ ਇਸ ਗਊਸ਼ਾਲਾ ਵਿੱਚ 2000 ਦੇ ਕਰੀਬ ਗਾਵਾਂ ਹਨ।ਜਿਨ੍ਹਾਂ ਦਾ ਦੁੱਧ ਇਸੇ ਗਊਸ਼ਾਲਾ ‘ਚ ਪੈਕ ਕਰ ਕੇ ਵੇਚਿਆ ਜਾਂਦਾ ਹੈ।
ਗਊਸ਼ਾਲਾ ਦੇ ਪ੍ਰਧਾਨ ਵਲੋਂ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਤਾਂ ਡਾ: ਇੰਦਰਬੀਰ ਸਿੰਘ ਨਿੱਜ਼ਰ ਨੇ ਇਹਨਾਂ ਨੂੰ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਅਤੇ ਇਸ ਸੰਸਥਾ ਦੀ ਹਰ ਸੰਭਵ ਮੱਦਦ ਕਰਨ ਦਾ ਯਕੀਨ ਦਿਵਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …