ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ. ਪਬਲਿਕ ਸਕੂਲ ਮਝਵਿੰਡ-ਗੋਪਾਲਪੁਰਾ ਵਿਖੇ ਨਵੀਂ ਬਣੀ ਪ੍ਰੀ-ਪ੍ਰਾਇਮਰੀ ਵਿੰਗ ਦੀ ਬਿਲਡਿੰਗ ਦਾ ਉਦਘਾਟਨ ਸਮਾਰੋਹ ਅਤੇ ਸਕੂਲ ਦੀ 25ਵੀਂ ਵਰ੍ਹੇਗੰਢ ਬੜ੍ਹੇ ਹੀ ਉਤਸ਼ਾਹ ਨਾਲ ਮਨਾਈ ਗਈ।ਪ੍ਰੋਗਰਾਮ ਦਾ ਆਗਾਜ਼ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਨਾਲ ਕੀਤਾ ਗਿਆ।
ਪ੍ਰਧਾਨ ਚੀਫ਼ ਖਾਲਸਾ ਦੀਵਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਸਵਿੰਦਰ ਸਿੰਘ ਕੱਥੂਨੰਗਲ ਨੇ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ।ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ਼ ਦੀਆਂ ਉਪਲਬੱਧੀਆਂ ‘ਤੇ ਚਾਨਣਾ ਪਾਇਆ।ਸਕੂਲ ਦੇ ਫਾਉਂਡਰ ਮੈਂਬਰ ਇੰਚਾਰਜ਼ ਸਵਿੰਦਰ ਸਿੰਘ ਕੱਥੂਨੰਗਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨਾਂ ਦੱਸਿਆ ਕਿ ਨਵੀਂ ਉਸਾਰੀ ਗਈ ਤਿੰਨ ਮੰਜ਼ਲੀ ਇਮਾਰਤ ਵਿੱਚ ਅਤਿ ਆਧੁਨਿਕ 14 ਕਮਰੇ ਅਤੇ ਇੱਕ ਵੱਡਾ ਹਾਲ ਹੈ।ਪ੍ਰਧਾਨ ਨਿੱਜ਼ਰ ਨੇ ਸਾਰੇ ਮਹਿਮਾਨਾਂ ਨੂੰ ਸਕੂਲ ਦੀ 25ਵੀਂ ਵਰ੍ਹੇਗੰਢ ਤੇ ਨਵੀਂ ਉਸਾਰੀ ਬਿਲਡਿੰਗ ਦੀ ਵਧਾਈ ਦਿੱਤੀ।
ਇਸ ਮੌਕੇ ਜਗਜੀਤ ਸਿੰਘ ਮੀਤ ਪ੍ਰਧਾਨ, ਸੰਤੋਖ ਸਿੰਘ ਸੈਠੀ ਰੈਜ਼ੀਡੈਂਟ ਪ੍ਰੈਜ਼ੀਡੈਂਟ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿਲੋਂ, ਆਨਰੇਰੀ ਜਾਇੰਟ ਸਕਤਰ ਸੁਖਜਿੰਦਰ ਸਿੰਘ ਪ੍ਰਿੰਸ, ਦੀਪਕਰਨ ਸਿੰਘ, ਭਗਵੰਤ ਪਾਲ ਸਿੰਘ ਸੱਚਰ ਮੈਂਬਰ ਇੰਚਾਰਜ਼, ਅਜੀਤ ਸਿੰਘ ਤੁਲੀ ਮੈਂਬਰ ਇੰਚਾਰਜ਼, ਜਗਜੀਤ ਸਿੰਘ ਛਾਬੜਾ, ਰਮਣੀਕ ਸਿੰਘ ਫਰੀਡਮ, ਜਗੀਰ ਸਿੰਘ ਲੋਕਲ ਕਮੇਟੀ ਮੈਂਬਰ, ਜਗਜੀਤ ਸਿੰਘ ਕੋਟਲਾ, ਮੈਡਮ ਪ੍ਰੀਤਮ ਕੌਰ ਖਾਲਸਾ ਫਾਊਂਡਰ ਪ੍ਰਿੰਸੀਪਲ, ਸਰਪੰਚ ਅਵਤਾਰ ਸਿੰਘ, ਸੁਖਦੀਪ ਸਿੰਘ ਸਿੱਧੂ ਚੀਫ਼ ਖਾਲਸਾ ਦੀਵਾਨ ਦੇ ਹੋਰ ਅਹੁੱਦੇਦਾਰ, ਵੱਖ-ਵੱਖ ਸਕੂਲਾਂ ਦੇ ਮੈਂਬਰ ਇੰਚਾਰਜ਼, ਇਲਾਕੇ ਦੇ ਪਤਵੰਤੇ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।