ਸਮਰਾਲਾ, 22 ਅਪਰੈਲ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜੇਵਾਲ-ਕੁੱਲੇਵਾਲ ਵਿਖੇ ਸਮੂਹ ਸਟਾਫ ਵੱਲੋਂ ਬੱਚਿਆਂ
ਦੀ ਚੜ੍ਹਦੀ ਕਲਾ ਅਤੇ ਉਜਵਲ ਭਵਿੱਖ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਅਵਤਾਰ ਸਿੰਘ, ਸੀ.ਐਚ.ਟੀ ਸਤਨਾਮ ਕੁਕਰੇਜਾ, ਦਫਤਰ ਕਲਰਕ ਅਮਨਦੀਪ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ ਕੁਮਾਰ ਮਹਿਤਾ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ।ਪਾਠ ਦੇ ਭੋਗ ਉਪਰੰਤ ਬੀ.ਪੀ.ਈ.ਓ ਸਮਰਾਲਾ ਅਵਤਾਰ ਸਿੰਘ ਨੇ ਸਕੂਲ ਦੇ ਮਿਹਨਤੀ ਸਟਾਫ ਦੀ ਸ਼ਲਾਘਾ ਕੀਤੀ ਅਤੇ ਇਕੱਤਰ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ।ਉਨਾਂ ਨੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਸਬੰਧੀ ਵੀ ਜਾਣੂ ਕਰਵਾਇਆ।
ਇਸ ਮੌਕੇ ਰਾਜਵਿੰਦਰ ਕੌਰ ਸਰਪੰਚ ਕੁੱਲੇਵਾਲ, ਜਗਤਾਰ ਸਿੰਘ ਪੰਚ, ਕਿਰਨਦੀਪ ਸਿੰਘ, ਸੀਤਲ ਸਿੰਘ, ਸੰਦੀਪ ਸਿੰਘ, ਸੁਖਪਾਲ ਸਿੰਘ ਸਰਪੰਚ ਰਾਜੇਵਾਲ, ਸੋਹਣ ਸਿੰਘ, ਮੇਜਰ ਸਿੰਘ, ਜਗਦੇਵ ਸਿੰਘ, ਵਿਪਨ ਕੁਮਾਰ, ਨੰਬਰਦਾਰ ਮਲਕੀਤ ਸਿੰਘ, ਬਲਵੀਰ ਕੌਰ ਆਗਨਵਾੜੀ ਵਰਕਰ, ਗੁਰਪ੍ਰੀਤ ਕੌਰ, ਕਮਲਜੀਤ ਕੌਰ, ਤੇਜਿੰਦਰ ਕੌਰ, ਬਲਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।
ਅਖੀਰ ਸਕੂਲ ਮੁੱਖ ਅਧਿਆਪਕਾ ਮੈਡਮ ਸੰਤੋਸ਼ ਰਾਣੀ ਨੇ ਆਏ ਮੁੱਖ ਮਹਿਮਾਨਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media