Sunday, December 29, 2024
Breaking News

ਸ੍ਰੀ ਬ੍ਰਾਹਮਣ ਸਭਾ (ਰਜਿ:) ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੈਯੰਤੀ ਮਨਾਈ ਗਈ

ਸਮਰਾਲਾ, 22 ਅਪਰੈਲ (ਇੰਦਰਜੀਤ ਸਿੰਘ ਕੰਗ) – ਦੁਰਗਾ ਮੰਦਰ ਸਮਰਾਲਾ ਵਿਖੇ ਭਗਵਾਨ ਪਰਸ਼ੂਰਾਮ ਜੈਯੰਤੀ ਮੰਗਤ ਰਾਏ ਪ੍ਰਭਾਕਰ ਦੀ ਪ੍ਰਧਾਨਗੀ ‘ਚ ਮਨਾਈ ਗਈ।ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਸਾਗਰ ਸ਼ਰਮਾ ਨੇ ਮਿਲ ਕੇ ਹਵਨ ਯੱਗ ਕੀਤਾ ਗਿਆ।ਸੁਖਵਿੰਦਰ ਕੁਮਾਰ ਸੁੱਖਾ ਤੇ ਹਾਜ਼ਰ ਮੈਂਬਰਾਂ ਨੇ ਹਵਨ ਕਰਨ ਉਪਰੰਤ ਆਹੂਤੀ ਪਾਈ।ਬ੍ਰਾਹਮਣ ਸਭਾ ਸਮਰਾਲਾ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੱਤ ਕੰਜ਼ਕਾਂ ਨੂੰ ਮਾਣ ਬਖ਼ਸ਼ਣ ਵਜੋਂ ਦਕਸ਼ਨਾ ਦਿੱਤੀ।ਯੱਗ ਨਾਥ ਜੋ ਕਿ ਦੁਰਗਾ ਮੰਦਰ ਸਮਰਾਲਾ ਦੇ ਮੁਖੀ ਹਨ ਨੂੰ ਵੀ ਸਨਮਾਨਿਤ ਕੀਤਾ ਗਿਆ।ਚੰਦਰ ਮੋਹਣ ਪ੍ਰਧਾਨ ਸ਼ਿਵ ਮੰਦਰ ਚਾਹਿਲਾਂ, ਬਿਹਾਰੀ ਲਾਲ ਸੱਦੀ, ਪ੍ਰੇਮ ਸਾਗਰ ਸ਼ਰਮਾ ਬਲਦੇਵ ਕ੍ਰਿਸ਼ਨ, ਬ੍ਰਿਜ਼ ਮੋਹਣ, ਪ੍ਰਧਾਨ ਮੰਗਤ ਰਾਏ, ਇੰਦੂ ਸ਼ੇਖਰ ਭਾਰਦਵਾਜ, ਪਰਮਜੀਤ ਸ਼ੁਕਲਾ, ਰੂਪ ਚੰਦ, ਸ਼ਿਵ ਕੁਮਾਰ, ਕੁਲਭੂਸ਼ਨ ਉਟਾਲਾਂ, ਸੰਜੀਵ ਕੁਮਾਰ ਸੱਦੀ, ਦਵਿੰਦਰ ਲਾਲ ਲੋਪੋਂ, ਪਰਮਿੰਦਰ ਤਿਵਾੜੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਮੋਦਗਿਲ, ਹੁਸਨ ਲਾਲ, ਹੈਪੀ ਸ਼ਰਮਾ, ਅਜੈ ਪ੍ਰਾਸ਼ਰ, ਸੁਖਵਿੰਦਰ ਕੁਮਾਰ, ਹਰੀਸ਼ ਤਿਵਾੜੀ, ਮਨਦੀਪ ਕੁਮਾਰ, ਸੁਸ਼ੀਲ ਕੁਮਾਰ ਪਟਵਾਰੀ, ਇੰਦੂ ਸ਼ੇਖਰ, ਰਾਮ ਲਾਲ, ਜਗਤਾਰ ਸਿੰਘ ਸਮਰਾਲਾ, ਛਿੰਦੂ ਅਤਰੇ, ਰਾਕੇਸ਼ ਸ਼ੁਕਲਾ, ਕਾਮਰੇਡ ਭਜਨ ਸਿੰਘ, ਸ਼ਾਇਰ ਨੇਤਰ ਸਿੰਘ ਮੁੱਤੋਂ, ਮਨੀ, ਕਾਸੀ, ਜੁਗਲ ਕਿਸ਼ੋਰ ਸਾਹਨੀ, ਰਾਕੇਸ਼ ਕੁਮਾਰ ਸ਼ੁਕਲਾ ਆਦਿ ਤੋਂ ਇਲਾਵਾ ਲਗਭਗ 200 ਮੈਂਬਰਾਂ ਨੇ ਜੋ ਕਿ ਹਰ ਜਾਤੀ ਅਤੇ ਧਰਮ ਨਾਲ ਸਬੰਧਤ ਹਨ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਸਮਰਾਲਾ ਵਿਖੇ ਕੱਲ ਪਰਸ਼ੂਰਾਮ ਜੀ ਦੀ ਉਪਮਾ ਵਿੱਚ ਸ਼ੋਭਾ ਯਾਤਰਾ ਕੱਢੀ ਗਈ।
ਇਸ ਮੌਕੇ ਪੂਰੀਆਂ ਛੋਲਿਆਂ ਦਾ ਲੰਗਰ ਅਤੁੱਟ ਵਰਤਿਆ।

Check Also

ਵਾਇਸ ਚਾਂਸਲਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ `ਤੇ ਪ੍ਰਚਾਰਨ ਦੀ ਲੋੜ ‘ਤੇ ਜ਼ੋਰ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: …