ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ 24 ਬਟਾਲੀਅਨ ਅੰਮ੍ਰਿਤਸਰ ਪੰਜਾਬ ਵਲੋਂ ਪਹਿਲੇ ਸਾਲ ਲਈ ਕੈਡਿਟਾਂ ਦੀ ਚੋਣ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਇਹ ਚੋਣ ਸੂਬੇਦਾਰ ਜਸਬੀਰ ਸਿੰਘ ਅਤੇ ਹਵਲਦਾਰ ਅਮਨਦੀਪ ਸਿੰਘ ਦੁਆਰਾ ਕੀਤੀ ਗਈ।ਉਨ੍ਹਾਂ ਨੇ ਸਕੂਲ ’ਚ ਕੁੱਲ ਚੁਣੇ ਗਏ 50 ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਐਨ.ਸੀ.ਸੀ ’ਚ ਆ ਕੇ ਖ਼ੁਦ ਨੂੰ ਅਨੁਸ਼ਾਸਨ ’ਚ ਰੱਖਣਾਾ ਸਿੱਖਣ ਅਤੇ ਜ਼ਿੰਦਗੀ ’ਚ ਵੱਡੀਆਂ-ਵੱਡੀਆਂ ਮੱਲ੍ਹਾਂ ਮਾਰਦਿਆਂ ਆਪਣਾ, ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …