ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਪਲ ਨਿਊਰੋ ਹਸਪਤਾਲ ਅਤੇ ਮਲਟੀਸਪੈਸ਼ੈਲਿਟੀ ਸੈਂਟਰ ਰਾਣੀ ਕਾ ਬਾਗ ਅੰਮ੍ਰਿਤਸਰ ਦੇ ਸੰਸਥਾਪਕ ਡਾ: ਅਸ਼ੋਕ ਉੱਪਲ ਨੇ ਦੱਸਿਆ ਹੈ ਕਿ ਹਸਪਤਾਲ `ਚ ਚਾਈਲਡ ਡਿਵੈਲਪਮੈਂਟ ਸੈਂਟਰ (ਬਾਲ ਵਿਕਾਸ ਕੇਂਦਰ) ਖੋਲ੍ਹਿਆ ਜਾ ਰਿਹਾ ਹੈ।
ਡਾ: ਉਪਲ ਨੇ ਕਿਹਾ ਕਿ ਕਈ ਵਾਰ ਮਾਪੇ ਬੱਚਿਆਂ ਦੇ ਅਸਾਧਾਰਨ ਵਿਹਾਰ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ।ਬੱਚੇ ਦਾ ਬਹੁਤ ਜ਼ਿਆਦਾ ਚਿੜਚਿੜਾ ਹੋਣਾ, ਅੱਖਾਂ ਨਾਲ ਸੰਪਰਕ ਨਾ ਕਰਨਾ, ਪੜ੍ਹਨ-ਲਿਖਣ ਵਿੱਚ ਮੁਸ਼ਕਲ ਆਉਣੀ, ਤੁਰਨ-ਫਿਰਨ ਜਾਂ ਬੋਲਣ ਵਿੱਚ ਅਸਮਰੱਥ ਹੋਣਾ, ਚੀਜ਼ਾਂ ਨੂੰ ਸਮਝਣ ਵਿੱਚ ਦਿੱਕਤ, ਆਪਣੇ ਆਪ ਵਿੱਚ ਗੁਆਚ ਜਾਣਾ, ਗੱਲ ਕਰਨ ਵਿੱਚ ਪ੍ਰਤੀਕਿਰਿਆ ਨਾ ਕਰਨਾ, ਕੁੱਝ ਅਜਿਹੇ ਲੱਛਣ ਹਨ ਜੋ ਔਟਿਜ਼ਮ, ਸੇਰੇਬ੍ਰਲ ਪਾਲਸੀ ਜਾਂ ਡਾਊਨ ਸਿੰਡਰੋਮ ਵੱਲ ਇਸ਼ਾਰਾ ਕਰਦੇ ਹਨ।ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਉਪਲ ਹਸਪਤਾਲ ਵਿਖੇ 25 ਤੋਂ 27 ਅਪ੍ਰੈਲ ਤੱਕ ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ ਦਿਵਿਆਂਗ ਬੱਚਿਆਂ ਲਈ ਤਿੰਨ ਰੋਜ਼ਾ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾਵੇਗਾ।ਇਸ ਕੈਂਪ ਵਿੱਚ ਅਜਿਹੇ ਲੱਛਣਾਂ ਵਾਲੇ ਬੱਚਿਆਂ ਦਾ ਮਨੋਚਿਕਿਤਸਕ, ਮਾਹਿਰ ਥੈਰੇਪਿਸਟ, ਮਨੋਵਿਗਿਆਨੀ, ਸਪੀਚ ਥੈਰੇਪਿਸਟ, ਫਿਜ਼ੀਓਥੈਰੇਪਿਸਟ ਦੀ ਮਾਹਿਰ ਟੀਮ ਵਲੋਂ ਮੁਫ਼ਤ ਚੈਕਅੱਪ ਕੀਤਾ ਜਾਏਗਾ।ਡਾ: ਉਪਲ ਨੇ ਕਿਹਾ ਕਿ ਭੁੱਲ ਕੇ ਵੀ ਕਿਸੇ ਵੀ ਤਰ੍ਹਾਂ ਦੇ ਵਹਿਮਾਂ-ਭਰਮਾਂ ਵਿੱਚ ਨਾ ਫਸਿਆ ਜਾਵੇ।ਅਜਿਹੇ ਬੱਚਿਆਂ ਨੂੰ ਵਿਸ਼ੇਸ਼ ਥੈਰੇਪੀ ਤੇ ਕਸਰਤ ਸੈਸ਼ਨਾਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ, ਤਾਂ ਉਹ ਆਮ ਜੀਵਨ ਬਤੀਤ ਕਰ ਸਕਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …