Sunday, July 27, 2025
Breaking News

ਸੀ.ਬੀ.ਐਸ.ਈ ਦੱਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ‘ਚ ਹਾਸਲ ਕੀਤੀਆਂ ਅਹਿਮ ਪੁਜੀਸ਼ਨਾਂ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਦੱਸਵੀਂ ਜਮਾਤ ਵਿੱਚ ਕੁੱਲ 470 ਅਤੇ ਬਾਰ੍ਹਵੀਂ ਜਮਾਤ ਵਿੱਚ ਕੁੱਲ 427ਵਿਦਿਆਰਥੀ ਬੈਠੇ ਸਨ।
ਦੱਸਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼਼ੀ ਅਰੋੜਾ ਨੇ 99.02 ਫੀਸਦ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਤੇ ਨਾਲ ਹੀ ਉਹ ਜਿਲ੍ਹਾ ਟਾਪਰ ਵੀ ਬਣੀ।ਰੁਦ੍ਰਾਣੀ ਮੋਹਿੰਦਰੂ ਨੇ 99 ਫੀਸਦ ਅੰਕਾਂ ਨਾਲ ਸਕੂਲ ਅਤੇ ਜਿਲ੍ਹੇ ਵਿੱਚ ਦੂਜਾ ਸਥਾਨ ਅਤੇ ਹਰਸ਼ਿਤਾ ਗੁਪਤਾ ਨੇ 98.8 ਫੀਸਦ ਅੰਕਾਂ ਨਾਲ ਸਕੂਲ ਅਤੇ ਜਿਲ੍ਹੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਮਰਸ ਸਟਰੀਮ ਦੀ ਕਾਸ਼ੀ ਅਗਰਵਾਲ 98.8 ਫੀਸਦ ਅੰਕ ਲੈ ਕੇ ਪਹਿਲੇ ਸਥਾਨੇ ,ਹਿਊਮੈਨਟੀਜ਼ ਦੀ ਜਾਨਿਆ ਗੋਇਲ 98.4 ਫੀਸਦ ਨਾਲ ਦੂਜੇ ਸਥਾਨ ‘ਤੇ ਰਹੀ।ਸਨੇਹਾ ਖੇਮਕਾ (ਕਾਮਰਸ) ਅਤੇ ਸ਼ਰਨਯ ਮਲਹੋਤਰਾ (ਨਾਨ-ਮੈਡੀਕਲ) ਨੇ ਕ੍ਰਮਵਾਰ 98.2 ਫੀਸਦ ਨਾਲ ਤੀਜਾ ਸਥਾਨ ਹਾਸਲ ਕੀਤਾ ।
ਪਦਮਸ਼੍ਰੀ ਅਵਾਰਡੀ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ
ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ.-1 ਅਤੇ ਏਡਿਡ ਸਕੂਲਜ਼ ਨੇ ਇਸ ਪ੍ਰਾਪਤੀ ਲਈ ਆਪਣਾ ਆਸ਼ੀਰਵਾਦ ਦਿੱਤਾ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਸਕੂਲ ਦੇ ਸ਼ਾਨਦਾਰ ਨਤੀਜੇ ‘ਤੇ ਖਸ਼ੀ ਦਾ ਪ੍ਰਗਟਾਵਾ ਕੀਤਾ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੇ ਨਾਲ ਖਸ਼ੀ ਸਾਂਝੀ ਕੀਤੀ ਅਤੇ ਇਸ ਦਾ ਸਿਹਰਾ ਉਨ੍ਹਾਂ ਮਿਹਨਤੀ, ਅਣਥੱਕ ਤੇ ਸਮਰਪਿਤ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …