Sunday, December 22, 2024

ਮਿਹਨਤ ਸਦਕਾ ਪੁਲਾਘਾਂ ਪੁੱਟ ਰਿਹੈ – ਡਾਇਰੈਕਟਰ ਸੁੱਖ ਕੱਤਰੀ

ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਦਾ ਜ਼ੰਮਪਲ, ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਸਦਕਾ ਸੰਗੀਤ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਸੁੱਖ ਕੱਤਰੀ ਹੁਣ ਵੱਡੀਆ ਪੁਲਾਂਘਾ ਪੁੱਟ ਰਿਹਾ ਹੈ।ਕੱਤਰੀ ਨੇ ਸੰਗੀਤ ਦੀ ਦੁਨੀਆਂ ਦੀ ਸ਼ੁਰੂਆਤ ਆਮ ਲੋਕਾਂ ਨੂੰ ਸੇਧ ਦੇਣ ਵਾਲੀਆਂ ਫੋਨ ਤੋਂ ਸ਼ਾਰਟ ਫਿਲਮਾਂ ਬਣਾਉਣ ਨਾਲ ਕੀਤੀ।ਜਿਥੋਂ ਇਹ ਆਪਣੀ ਮਿਹਨਤ ਸਦਕਾ ਗਾਇਕੀ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਅਨੇਕ ਗਾਇਕਾਂ ਦੇ ਪੰਜਾਬੀ ਟਰੈਕਾਂ ਦੀਆਂ ਵੀਡੀਓ ਦਾ ਫਿਲਮਾਂਕਣ ਕਰਨ ਮੌਕੇ ਬਤੌਰ ਡਾਇਰੈਕਟਰ ਕੰਮ ਕਰਨਾ ਸ਼ੁਰੂ ਕੀਤਾ।ਜਿਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਰਪ੍ਰੀਤ ਬੁਜ਼ਕਰ, ਰਣਵੀਰ ਸਿੰਘ, ਵਿੱਕੀ ਸਲੌਦੀ, ਕੇਰੀ ਅਟਵਾਲ ਤੋਂ ਇਲਾਵਾ ਹੋਰ ਵੀ ਅਨੇਕਾਂ ਗਾਇਕਾਂ ਦੀਆਂ ਵੀਡੀਓ ਡਾਇਰੈਕਟ ਕੀਤੀਆਂ ਹਨ।ਇਸ ਤੋਂ ਇਲਾਵਾ ਸੁੱਖ ਕੱਤਰੀ ਨੇ ਵਿਦੇਸ਼ਾਂ ਵਿੱਚ ਸ਼ਾਟ ਹੋਈਆਂ ਵੀਡੀਓ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੈ।ਸਾਡੇ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਸੁੱਖ ਕੱਤਰੀ ਨੇ ਕਿਹਾ ਕਿ ਬਪਚਨ ਤੋਂ ਹੀ ਉਸ ਦਾ ਇਹ ਸੁਪਨਾ ਸੀ, ਉਹ ਜ਼ਿੰਦਗੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰਦਿਆਂ ਇੱਕ ਵਧੀਆ ਮੁਕਾਮ ਹਾਸਲ ਕਰੇਗਾ।ਸਰੋਤਿਆਂ ਵਲੋਂ ਉਸ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਉਸ ਦੁਆਰਾ ਡਾਇਰੈਕਟ ਕੀਤੀਆਂ ਵੀਡੀਓ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।ਸੁੱਖ ਕੱਤਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਉਹ ਇਸ ਤੋਂ ਵਧੀਆ ਢੰਗ ਨਾਲ ਵੀਡੀਓ ਡਾਇਰੈਕਟ ਕਰਕੇ ਸਰੋਤਿਆਂ ਅੱਗੇ ਪੇਸ਼ ਕਰੇਗਾ, ਜੋ ਪੂਰੀ ਤਰ੍ਹਾਂ ਪਰਿਵਾਰ ਵਿੱਚ ਬੈਠ ਕੇ ਦੇਖੀਆਂ ਜਾ ਸਕਣਗੀਆਂ। 2805202302

ਇੰਦਰਜੀਤ ਸਿੰਘ ਕੰਗ
ਸਮਰਾਲਾ। ਮੋ – 9855882722

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …