ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ‘ਵਿਸ਼ਵ ਪੌਸ਼ਟਿਕ ਆਹਾਰ ਦਿਵਸ’ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਨਿਰਦੇਸ਼ਾਂ ‘ਤੇ ਤੀਸਰੀ ਤੋਂ ਪੰਜ਼ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦਾ ਪੌਦਾ ਭੇਟ ਕਰਕੇ ਸਵਾਗਤ ਕੀਤਾ।ਵਿਦਿਆਰਥੀਆਂ ਨੇ ਰੱਗਾ-ਰੱਗ ਸਭਿਆਚਾਰਕ ਪ੍ਰੋਗਰਾਮ ਰਾਹੀਂ ‘ਪੌਸ਼ਟਿਕ ਆਹਾਰ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਇੱਕ ਨਾਟਕ ਪੇਸ਼ ਕਰਕੇ ਦੱਸਿਆ ਗਿਆ ਕਿ ਭੋਜਨ ਕਦੋਂ ਖਾਣਾ ਚਾਹੀਦਾ ਹੈ।ਕਸਰਤ ਕਰਾਨ ਵਾਲਿਆਂ ਨੂੰ ਜਿਆਦਾ ਅਤੇ ਜਿਆਦਾ ਬੈਠ ਕੇ ਪੜਣ ਵਾਲੇ ਵਿਦਿਆਰਥੀਆਂ ਨੂੰ ਹਲਕਾ ਤੇ ਪੌਸ਼ਟਿਕ ਆਹਾਰ ਕਰਨਾ ਚਾਹੀਦਾ ਹੈ।ਨਾਟਕ ਵਿੱਚ ਮੋਟੇ ਆਨਾਜ਼ ਜਿਵੇਂ ਬਾਜਰਾ, ਰਾਗੀ, ਜਵਾਰ ਆਦਿ ਦੀ ਮਹੱਤਤਾ ਦੱਸੀ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਨੇ ਕਿਹਾ ਕਿ ਅੱਜਕਲ ਬੱਚਿਆਂ ਦੇ ਖਾਨ-ਪਾਨ ਕੀ ਆਦਤ ਬਦਲ ਰਹੀ ਹੈ।ਉਹਨਾਂ ਨੂੰ ਬਜ਼ਾਰ ਦਾ ਬਣਿਆ ਮਸਾਲੇਦਾਰ ਤੇ ਚਟਪਟਾ ਭੋਜਨ ਚੰਗਾ ਲੱਗਦਾ ਹੈ, ਜੋ ਸਾਡੇ ਸ਼ਰੀਰ ਲਈ ਲਾਭਦਾਇਕ ਨਹੀਂ ਹੁੰਦਾ।ਇਸ ਨਾਲ ਸਾਡੇੇ ਸਰੀਰ ‘ਚ ਅਨੇਕ ਪ੍ਰਕਾਰ ਦੇ ਰੋਗ ਪੈਦਾ ਹੁੰਦੇ ਹਨ।ਮੈਡਮ ਡਾ. ਅੰਜ਼ਨਾ ਨੇ ਕਿਹਾ ਕਿ ਬੱਚਿਆਂ ਵਿੱਚ ਲਗਾਤਾਰ ਮੋਟਾਪਾ, ਛੋਟੀ ਉਮਰ ‘ਚ ਸ਼ੂਗਰ, ਵਧਦਾ ਬਲੱਡ ਪ੍ਰੈਸ਼ਰ ਤੇ ਮਾਨਸਿਕ ਤਨਾਅ, ਗੱਸਾ, ਅਸਹਿਨਸ਼ੀਲਤਾ ਵਰਗੇ ਰੋਗ ਬਾਹਰੀ ਭੋਜਨ ਦਾ ਹੀ ਮਾੜਾ ਨਤੀਜਾ ਹੈ।ਇਸ ਲਈ ਸਭ ਨੂੰ ਘਰ ਦਾ ਬਣਿਆ ਪੌਸ਼ਟਿਕ ਭੋਜਨ ਅਤੇ ਮੋਜ਼ਮ ਮੁਤਾਬਿਕ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …