ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਅੱਜ `ਤੰਬਾਕੂ ਛੱਡੋ ਵਿਸ਼ਵ ਦਿਵਸ` ਆਯੋਜਿਤ ਕੀਤਾ ਗਿਆ।ਜਿਸ ਵਿਚ ਮੁੱਖ-ਮਹਿਮਾਨ ਡਾਕਟਰ ਰਜਿੰਦਰ ਸਿੰਘ (ਡਾਇਰੈਕਟਰ ਨਸ਼ਾ-ਛੁਡਾਊ ਕੇਂਦਰ ਚੀਮਾ ਸਾਹਿਬ-ਬੜੂ ਸਾਹਿਬ) ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰਕ ਕੀਤਾ।ਉਨ੍ਹਾਂ ਦੱਸਿਆ ਕਿ ਤੰਬਾਕੂ ਇੱਕ ਸਭ ਤੋਂ ਨੁਕਸਾਨਦਾਇਕ ਨਸ਼ਾ ਹੈ, ਜੋ ਛੇਤੀ ਲੱਗ ਜਾਂਦਾ ਹੈ।ਇਸ ਵਿੱੱਚ ਜਰਦਾ, ਖੈਣੀ, ਕੂਲ-ਲਿਪ ਆਦਿ ਸਾਰੇ ਨਸ਼ੇ ਆਉਂਦੇ ਹਨ।ਹਰ ਸਾਲ 80 ਲੱਖ ਲੋਕ ਦੁਨੀਆਂ ਵਿੱਚ ਇਸ ਨਸ਼ੇ ਦੀ ਭੇਟ ਚੜ ਜਾਂਦੇ ਹਨ।ਕੈਂਸਰ ਦੇ 40 ਪ੍ਰਤੀਸ਼ਤ ਤੋਂ ਜਿਆਦਾ ਕੇਸ ਇਸ ਨਸ਼ੇ ਨਾਲ ਸੰਬੰਧਿਤ ਹਨ।ਪਹਿਲਾਂ ਵਿਦਿਆਰਥੀ ਸ਼ਕੀਨੀ ਕਾਰਨ ਇਹ ਨਸ਼ਾ ਲੈਂਦੇ ਹਨ, ਪਰ ਉਹ ਇਸ ਨਸ਼ੇ `ਚੋਂ ਨਿਕਲ ਨਹੀਂ ਸਕਦੇ।ਤੰਬਾਕੂ ਦਾ ਨਸ਼ਾ ਇੱਕ ਅਜਿਹੀ ਆਦਤ ਹੈ, ਜਿਸ ਤੋਂ ਬਾਹਰ ਨਿਕਲਣਾ ਬਹੁਤ ਹੀ ਮੁਸਕਲ ਹੁੰਦਾ ਹੈ। ਪ੍ਰੋਗਰਾਮ ਦੇ ਅਖੀਰ ‘ਚ ਪ੍ਰਿੰਸੀਪਲ ਮੈਡਮ ਸੁਦਰਪਨ ਅਤੇ ਡਾਕਟਰ ਵਿਨੋਦ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਦੀ ਅਪੀਲ ਕੀਤੀ ਜਾਗਰੂਕ ਕੀਤਾ। ਇਥੇ ਜ਼ਿਕਰਯੋਗ ਇਹ ਵੀ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾਂ ਰਹੀਆਂ ਅਕੈਡਮੀਆਂ ਵਿੱਚ ਬੱਚੇ ਇਸ ਨਸ਼ੇ ਦੇ ਕਹਿਰ ਤੋਂ ਬਚ ਜਾਂਦੇ ਹਨ. ਕਿਉਂਕਿ ਅਕੈਡਮੀਆਂ ਵਿੱਚ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਈਆਂ ਜਾਂਦੀਆਂ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …