Tuesday, October 3, 2023

ਪੰਜਾਬ ਦੇ ਕਾਲਜਾਂ ‘ਚ ਬੀ.ਐਡ ਦਾਖਲਿਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਵਾਏਗੀ ਦਾਖਲਾ ਪ੍ਰੀਖਿਆ ਤੇ ਕਾਉਂਸਲਿੰਗ

ਅਰਜ਼ੀਆਂ ਲਈ ਰਜਿਸਟ੍ਰੇਸ਼ਨ 9 ਜੂਨ 2023 ਤੋਂ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਐਜੂਕੇਸ਼ਨ ਕਾਲਜਾਂ ਵਿੱਚ ਸੈਸ਼ਨ 2023-24 ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਬੀ.ਐੱਡ ਕੋਰਸ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਟੀ.) ਅਤੇ ਸੈਂਟਰਲਾਈਜ਼ ਕਾਉਂਸਲਿੰਗ ਕਰਵਾਉਣ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਸਰਕਾਰੀ, ਸਰਕਾਰੀ ਏਡਡ ਅਤੇ ਪ੍ਰਾਈਵੇਟ ਸੈਲਫ ਫਾਈਨਾਂਸ ਕਾਲਜਾਂ ਦੇ ਦਾਖਲੇ ਸ਼ਾਮਿਲ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਬੀ.ਐੱਡ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਟੀ) ਅਤੇ ਸੈਂਟਰਲਾਈਜ਼ ਕਾਉਂਸਲਿੰਗ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਟਸ ਨੂੰ ਕੋਆਰਡੀਨੇਟਰ ਵਜੋਂ ਨਿਯੁੱਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੌਟਸ ਨੇ ਦੱਸਿਆ ਕਿ ਸਾਰੇ ਸਿੱਖਿਆ ਕਾਲਜਾਂ ਵਿੱਚ ਦਾਖ਼ਲੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਐਡਮਿਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਤੇ ਜਾਣਗੇ।ਕਾਲਜਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਕਿਹਾ ਕਿ ਬੀ.ਐੱਡ ਦਾਖਲਾ ਪੋਰਟਲ 5 ਜੂਨ 2023 ਤੋਂ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਪੋਰਟਲ ਤੋਂ ਲਾਜ਼ਮੀ ਪ੍ਰਫਾਰਮਾ ਡਾਊਨਲੋਡ ਕਰਨਾ ਹੋਵੇਗਾ ਅਤੇ ਸਹੀ ਢੰਗ ਨਾਲ ਭਰਿਆ ਪ੍ਰਫਾਰਮਾ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਦੁਆਰਾ ਦਸਤਖਤ ਕਰਨ ਉਪਰੰਤ pbbedadimsisons2023@gndu.aci.n `ਤੇ ਈਮੇਲ ਕੀਤਾ ਜਾਣਾ ਲਾਜ਼ਮੀ ਹੈ।ਉਨ੍ਹਾਂ ਦੱਸਿਆ ਕਿ ਸਬੰਧਤ ਕਾਲਜ ਪ੍ਰੋਫਾਰਮੇ ਦੀ ਹਾਰਡ ਕਾਪੀ 19 ਜੂਨ 2023 ਤੱਕ ਕਮਰਾ ਨੰਬਰ 1, ਸਿੱਖਿਆ ਵਿਭਾਗ (ਯੂਆਈਟੀ ਬਿਲਡਿੰਗ ਨੇੜੇ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜਮ੍ਹਾ ਕਰਵਾਉਣਾ ਵੀ ਲਾਜ਼ਮੀ ਹੋਵੇਗਾ।
ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਬੀ.ਐੱਡ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਸਾਰੇ ਉਮੀਦਵਾਰਾਂ ਨੂੰ ਦਾਖਲਾ ਪੋਰਟਲ <https://punjabbedadimsisons.gndu.ac.in/> `ਤੇ ਰਜਿਸਟਰ/ਅਪਲਾਈ ਕਰਨਾ ਹੋਵੇਗਾ।ਦਾਖਲਾ ਪੋਰਟਲ `ਤੇ ਰਜਿਸਟਰੇਸ਼ਨ ਕਰਨੀ ਸਾਰੇ ਬਿਨੈਕਾਰਾਂ ਲਈ ਲਾਜ਼ਮੀ ਹੈ ਭਾਵੇਂ ਜਿਨ੍ਹਾਂ ਨੇ ਪ੍ਰਬੰਧਨ ਕੋਟੇ ਦੀਆਂ ਸੀਟਾਂ `ਤੇ ਵੀ ਦਾਖਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਟੀਚਾ ਹੈ ਕਿ ਕਾਉਂਸਲਿੰਗ ਪੂਰਾ ਕਰਨ ਉਪਰੰਤ ਸਤੰਬਰ 2023 ਦੇ ਅੱਧ ਤੱਕ ਸੈਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀ ਦੁਆਰਾ ਸਾਂਝੇ ਦਾਖਲਾ ਟੈਸਟ ਅਤੇ ਕਾਉਂਸਲਿੰਗ ਦੇ ਵੇਰਵੇ, ਦਾਖਲਾ ਪੋਰਟਲ `ਤੇ ਸਮੇਂ-ਸਮੇਂ `ਤੇ ਸੂਚਿਤ ਕੀਤੇ ਜਾਣਗੇ। ਮਾਹਿਰਾਂ ਦੀ ਤਕਨੀਕੀ ਟੀਮ ਨਿਰਵਿਘਨ ਕੰਮ ਕਰਨ ਲਈ ਉਮੀਦਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਨਿਪਟਾਰਾ ਸਮੇਂ ਸਮੇਂ ਕਰਦੀ ਰਹੇਗੀ। ਇਸ ਤੋਂ ਇਲਾਵਾ, ਸਾਰੇ ਉਮੀਦਵਾਰਾਂ, ਸਿੱਖਿਆ ਸੰਸਥਾਵਾਂ, ਪ੍ਰਿੰਸੀਪਲਾਂ ਅਤੇ ਹੋਰ ਸਟੇਕਹੋਲਡਰਾਂ ਨੂੰ ਦਾਖਲਾ ਪੋਰਟਲ <https://punjabbedadimsisons.gndu.ac.in/> `ਤੇ ਸਾਂਝੀ ਦਾਖਲਾ ਪ੍ਰੀਖਿਆ ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਨਾਲ ਸਬੰਧਤ ਸਾਰੇ ਅੱਪਡੇਟ ਲਗਾਤਾਰ ਲੈਣੇ ਚਾਹੀਦੇ ਹਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …