ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੀ ਨਿਗਰਾਨੀ ਹੇਠ ਚਲਾਏ ਜਾ ਰਹੇ ਡੀ.ਏ.ਵੀ ਰੈਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਵਿਖੇ ਗੂੰਗੇ, ਬੋਲੇ ਮਾਨਸਿਕ ਵਿਕਲਾਂਗ, ਡਾਊਨ ਸਿੰਡ੍ਰਾਮ, ਆਟਿਸਟਿਕ ਤੇ ਸੇਰੇਬਲ ਪਾਲਸੀ ਬੱਚਿਆਂ ਨੂੰ ਪੜ੍ਹਾਇਆ ਤੇ ਸਿਖਾਇਆ ਜਾਂਦਾ ਹੈ।ਸਕੂਲ ਦੇ ਵਿਹੜੇ ਵਿੱਚ ਸਤਿਕਾਰਯੋਗ ਆਰੀਆ ਰਤਨ ਡਾ. ਪੂਨਮ ਸੂਰੀ ਜੀ ਪਦਮ ਸ਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਕਰ-ਕਮਲਾਂ ਦੁਆਰਾ ਨਵੀਂ ਸਥਾਪਿਤ ਆਕਿਓਪੈਸ਼ਨਲ ਤੇ ਸੈਂਸਰੀ ਇੰਟੀਗ੍ਰੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ।ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ।ਇਨ੍ਹਾਂ ਵਿੱਚ ਸੈਂਸਰੀ ਸਵਿੰਗ, ਸੈਂਸਰੀ ਮੈਟ, ਬੈਲੇਸਿੰਗ ਬੋਰਡ, ਬਾਲਸਟਰ, ਬਬਲ ਟਿਊਬ ਤੇ ਫਾਈਬਰ ਆਪਟਿਕ ਆਦਿ ਉਪਰਕਣ ਲਗਾਏ ਗਏ ਹਨ।ਇਨ੍ਹਾਂ ਉਪਕਰਣਾਂ ਦੀ ਮਦਦ ਨਾਲ ਬੱਚਿਆਂ ਦੀ ਮਨੋਵਿਗਿਆਨਕ ਅਤੇ ਸਾਈਕੋਮੋਟਰ ਕੋਆਰਡੀਨੇਸ਼ਨ ਵਿੱਚ ਮਦਦ ਮਿਲਦੀ ਹੈ।ਨਾਲ ਹੀ ਆਟਿਸਟਿਕ, ਸੇਰੇਬਲ ਪਾਲਸੀ ਤੇ ਹਾਈਪਰ ਐਕਟਿਵ ਬੱਚਿਆਂ ਦੇ ਵਿਹਾਰ ਤੇ ਕਾਰਜਸ਼ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।ਅੰਮ੍ਰਿਤਸਰ ਵਿਖੇ ਇਹ ਆਪਣੀ ਤਰ੍ਹਾਂ ਦੀ ਇੱਕ ਅਨੋਖੀ ਪਹਿਲੀ ਕੋਸ਼ਿਸ਼ ਹੈ।ਇਸ ਕੋਸ਼ਿਸ਼ ਰਾਹੀਂ ਇਨ੍ਹਾਂ ਬੱਚਿਆਂ ਦੀ ਸਰੀਰਿਕ ਤੇ ਮਾਨਸਿਕ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇਗਾ।
ਸਕੂਲ ਦੀ ਵਿਦਿਆਰਥਣ ਆਰੂਸ਼ੀ ਨੇ ਗੀਤ ਗਾ ਕੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ।ਸ਼ੇਰ ਸਿੰਘ ਅਤੇ ਕਰਮਜੀਤ ਕੌਰ ਨੇ ਨਾਚ ਅਤੇ ਗੀਤ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਜਮਾਤ ਦੱਸਵੀਂ ਅਤੇ ਬਾਰ੍ਹਵੀਂ ਦੇ ਬੋਰਡ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ `ਤੇ ਸ੍ਰੀਮਤੀ ਮਨੀ ਸੂਰੀ ਐਡਵੋਕੇਟ ਸੁਦਰਸ਼ਨ ਕਪੂਰ, ਡਾ. ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ, ਡੀ.ਏ.ਵੀ ਯੂਨਿਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਜਸਬੀਰ ਕੋਰ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ, ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਪ੍ਰਿੰਸੀਪਲ ਡਾ. ਪੱਲਵੀ ਸੇਠੀ, ਪ੍ਰਿੰਸੀਪਲ ਅਜੈ ਬੇਰੀ, ਪ੍ਰਿੰਸੀਪਲ ਪਰਮਜੀਤ ਕੁਮਾਰ, ਪ੍ਰਿੰਸੀਪਲ ਡਾ. ਵਿਪਿਨ ਜਿਸ਼ਟੁ, ਪ੍ਰਿੰਸੀਪਲ ਜਤਿੰਦਰ, ਪ੍ਰਿੰਸੀਪਲ ਸ੍ਰੀਮਤੀ ਰਜਨੀ ਬਾਲਾ, ਆਰੀਆ ਸਮਾਜ ਤੋਂ ਇੰਦਰਪਾਲ ਆਰੀਆ, ਰਾਕੇਸ਼ ਮਹਿਰਾ, ਸੰਦੀਪ ਅਹੂਜਾ ਤੇ ਡਾ. ਬੀ.ਪੀ ਸਿੰਘ ਹਾਜ਼ਰ ਸਨ।ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਿੰਮੀ ਲੁਥਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …