ਵੀ.ਸੀ ਡਾ. ਜਸਪਾਲ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਾਪਤ ਕੀਤਾ ਐਵਾਰਡ
ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸੂਬੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਸੁੱਰਖਿਅਤ ਰੱਖਣ ਵਾਸਤੇ ਸ਼ਾਨਦਾਰ ਉਪਰਾਲੇ ਅਤੇ ਮਹੱਤਵਪੂਰਨ ਯੋਗਦਾਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਲਾਨਾ ਵਾਤਾਵਰਣ ਸਨਮਾਨ 2023 ਨਾਲ ਵਾਤਾਵਰਣ ਦਿਵਸ ‘ਤੇ ਸਨਮਾਨਿਤ ਕੀਤਾ ਗਿਆ ਹੈ।ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰੱਤ ਮਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਨੂੰ ਭੇਟ ਕੀਤਾ ਗਿਆ ਹੈ।ਜਿਸ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ, ਇੱਕ ਪ੍ਰਸ਼ੰਸਾ ਪੱਤਰ, ਇੱਕ ਚਾਂਦੀ ਦੀ ਪਲੇਟ ਸ਼ਾਮਲ ਹੈ।ਇਹ ਐਵਾਰਡ ਦੇਸ਼ ਦੀ ਸਭ ਤੋ ਚੋਟੀ ਦੀ ਦੂਜੇ ਨੰਬਰ ਦੀ ਯੂਨੀਵਰਸਿਟੀ ਨੂੰ ਮਿਲਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਹੈ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਡਾ. ਕਰਨਜੀਤ ਕਾਹਲੋਂ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋੋਹਿੰਦਰ ਸਿੰਘ ਬੇਦੀ ਨੇ ਖੁਸ਼ੀ ਜ਼ਾਹਿਰ ਕਰਦਿਆ ਕਿਹਾ ਕਿ ਵਾਈਸ ਚਾਂਸਲਰ ਡਾ. ਸੰਧੂ ਦੀ ਦੂਰਦਰਸ਼ੀ ਅਗਵਾਈ ਅਧੀਨ ਯੂਨੀਵਰਸਿਟੀ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਜੋ ਸਮੇਂ ਸਮੇਂ ਉਪਰਾਲੇ ਕੀਤੇ ਗਏ ਹਨ ਦੀ ਬਦੋਲਤ ਹੀ ਅੱਜ ਪੰਜਾਬ ਸਰਕਾਰ ਵੱਲੋਂ ਇਹ ਐਵਾਰਡ ਦੇ ਕੇ ਮੋਹਰ ਲਗਾ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਥੇ ਵਾਤਾਵਰਣ ਪ੍ਰਤੀ ਪੂਰੀ ਤਰ੍ਹਾਂ ਜਾਗ੍ਰਿਤ ਹੈ।ਉਸ ਵੱਲੋਂ ਉਚੇਰੀ ਸਿੱਖਿਆ ਦੇ ਹੋਰ ਖੇਤਰਾਂ ਵਿਚ ਵੀ ਮਾਰਕੇ ਮਾਰੇ ਹਨ, ਜਿਸ ਦੀ ਬਦੋਲਤ ਦੇਸ਼ਾਂ ਵਿਦੇਸ਼ਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੱਕਾਰ ਵਧਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜੀਰੋ ਵੈਸਟ ਗਰੀਨ ਕੈਂਪਸ ਇਕ ਮਿਸਾਲ ਬਣ ਗਿਆ ਹੈ।ਇਹਨਾਂ ਉਪਰਾਲਿਆਂ ਦੇ ਨਾਲ ਹੀ ਯੂਨੀਵਰਸਿਟੀ ਦੇ ਕੈਂਪਸ ਵਿਚ ਜੋ ਰਹਿੰਦ ਖੂੰਹਦ ਨੂੰ ਮੁੜ ਵਰਤੋਂ ਵਿਚ ਲਿਆ ਕੇ ਕੀਤੇ ਗਏ ਸਫਲ ਤਜਰਬੇ ਵੀ ਯੂਨੀਵਰਸਿਟੀ ਦੇ ਨਾਂ ਨੂੰ ਉਚਾ ਕਰ ਰਹੇ ਹਨ ।
ਜਿਕਰਯੋਗ ਹੈ ਕਿ ਯੂਨੀਵਰਸਿਟੀ ਦਾ ਕੈਂਪਸ ਪ੍ਰਦੂਸ਼ਨ ਮੁਕਤ ਹੈ।ਜਿਸ ਦੇ ਲਈ ਯੂਨੀਵਰਸਿਟੀ ਦੇ ਦੋਨਾਂ ਮੁੱਖ ਗੇਟਾਂ ਤੇ ਵੱਡੀ ਸਮਰੱਥਾ ਵਾਲੀਆਂ ਪਾਰਕਿੰਗ ਬਣਾਈਆਂ ਗਈਆਂ ਹਨਬਾਹਰੀ ਵਾਹਨਾਂ ਦੀ ਪੂਰਨ ਪਾਬੰਦੀ ਕਰਨ ਨਾਲ ਈ ਬੱਸਾਂ ਦੀ ਵੱਡੀ ਸਹੂਲਤ ਦਿੱਤੀ ਗਈ ਹੈ।ਯੂਨੀਵਰਸਿਟੀ ਦੇ ਕੈਂਪਸ ਵਿਚ ਪੈਦਾ ਕੀਤਾ ਗਿਆ ਸਾਇਕਲ ਸਭਿਆਚਾਰ ਅਤੇ ਈ ਬੱਸਾਂ, ਪੈਦਲ ਚੱਲਣ ਵਾਸਤੇ ਫੁੱਟਪਾਥ, ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਾਉਣ ਵਰਗੀਆਂ ਸਰਗਮੀਆਂ ਨੂੰ ਉਤਸ਼ਾਹਿਤ ਕਰਕੇ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਮਿਸਾਲੀ ਜਾਗਰੂਕਤਾ ਪੈਦਾ ਕੀਤੀ ਗਈ ਹੈ।ਹਰ ਸਾਲ ਯੂਨੀਵਰਸਿਟੀ ਦੇ ਕੈਂਪਸ ਵਿਚ ਲੱਗਣ ਵਾਲੇ ਦੋ ਫੁੱਲਾਂ ਦੇ ਮੇਲੇ ਵੀ ਯੂਨੀਵਰਸਿਟੀ ਦੀ ਸ਼ਾਨ ਬਣ ਚੁੱਕੇ ਹਨ।ਵੱਖ-ਵੱਖ ਕਿਸਮਾਂ ਦੇ ਰੁੱਖਾਂ, ਝਾੜੀਆਂ ਅਤੇ ਮੌਸਮੀ ਫੁੱਲਾਂ ਦੇ ਨਾਲ ਹਰਿਆ ਭਰਿਆ ਕੈਂਪਸ ਕਿਸੇ ਪਹਾੜੀ ਇਲਾਕੇ ਦਾ ਦ੍ਰਿਸ਼ ਪੇਸ਼ ਕਰਦਾ ਹੈ।ਵਾਤਾਵਰਣ ਦੀ ਸੰਭਾਲ ਲਈ ਕੀਤੇ ਗਏ ਮਿਸਾਲੀ ਉਪਰਾਲਿਆਂ ਨੂੰ ਮਾਣਤਾ ਦੇਂਦਿੰਆ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ “ਡਿਸਟਰਿਕ ਗ੍ਰੀਨ ਮੈਨਟੋਰ” ਦਾ ਟਾਈਟਲ ਵੀ ਦਿੱਤਾ ਜਾ ਚੁੱਕਾ ਹੈ ਅਤੇ ਸੈਂਟਰ ਫਾਰ ਇਨਵਾਇਰਮੈਂਟ ਨਵੀਂ ਦਿੱਲ਼ੀ ਵੱਲੋਂ ਵਾਟਰ ਚੈਂਪੀਅਨ ਦਾ ਖਿਤਾਬ ਦਿੱਤਾ ਗਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾ ਸਿਰਫ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਕੰਮ ਕੀਤਾ ਹੈ ਬਲਕਿ ਕੌਮੀ ਪੱਧਰ ‘ਤੇ ਵਿਦਿਅਕ, ਖੋਜ਼ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਅਦਾਰੇ ਵੱਜੋਂ ਉਭਰ ਕੇ ਸਾਹਮਣੇ ਆਈ ਹੈ।ਯੂਨੀਵਰਸਿਟੀ 4 ਵਿਚੋਂ 3.85 ਸੀ. ਜੀ. ਪੀ. ਦੇ ਦੇ ਨਾਲ ਨੈਕ (ਏ ++ਗਰੇਡ) ਦੇ ਨਾਲ ਨਾਲ ਸ਼ਿਕਸ਼ਾ “ੳ” ਅਨੁਸੰਧਾਨ ਵਾਲੀ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਬਣ ਚੁੱਕੀ ਹੈ।ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡਾਂ ਵਿਚ ਮਾਣਮੱਤੀ ਮੌਲਾਨਾ ਅਬੁਲ ਕਲਾਮ ਅਜਾਦ (ਮਾਕਾ ਟਰਾਫੀ) 24 ਵਾਰ ਜਿੱਤ ਚੁੱਕੀ ਹੈ।ਇਸ ਨੇ ਨੈਕ ਦੇ ਸੱਤ ਪੈਮਾਨਿਆ ਵਿੱਚ ਸਾਰੀਆਂ ਸੂਬਿਆ ਅਤੇ ਕੇਂਦਰੀ ਯੂਨੀਵਰਸਿਟੀਆਂ ਤੋਂ ਬੇਹਤਰ ਕਾਰਗੁਜਾਰੀ ਦਿਖਾਈ ਹੈ।ਇਹਨਾਂ ਪੈਮਾਨਿਆਂ ਵਿਚ ਪਾਠਕ੍ਰਮ, ਅਧਿਆਪਨ- ਲਰਨਿੰਗ ਅਤੇ ਮੁਲਾਂਕਣ, ਖੋਜ, ਨਵੀਨਤਾ ਤੇ ਪਸਾਰ, ਬੁਨਿਆਦੀ ਢਾਂਚਾ ਤੇ ਸਿੱਖਿਆ ਸਰੋਤ, ਵਿਦਿਆਰਥੀ ਸਹਾਇਤਾ ਤੇ ਤੱਰਕੀ, ਗਵਰਨੈਂਸ, ਲੀਡਰਸ਼ਿਪ ਅਤੇ ਮੈਨੈਜਮੈਂਟ, ਕਦਰਾਂ ਕੀਮਤਾਂ ਸ਼ਾਮਲ ਹਨ।ਅੱਜ ਐਲਾਨੀਆਂ ਗਈਆਂ ਨਿਰਫ 2023 ਦੀ ਰੈਕਿੰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੌਮੀ ਪੱਧਰ ਦੀਆਂ 50 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਕੇ ਸੂਬੇ ਦੀ ਸਰਕਾਰੀ ਯੂਨੀਵਰਸਿਟੀ ਦੇ ਤੋਰ ‘ਤੇ ਆਪਣਾ ਰੁਤਬਾ ਹੋਰ ਵੀ ਮਜਬੂਤ ਕਰ ਲਿਆ ਹੈ।ਯੂਨੀਵਰਸਿਟੀ ਨੇ ਆਪਣੇ ਐਚ-ਇਨਡੈਕਸ 136 ਨਾਲ ਲਗਾਤਾਰ ਨਿਰਫ ਦੇ ਪੈਮਾਨਿਆਂ ਦੇ ਬਿਹਤਰੀਨ ਕਾਰਗੁਜਾਰੀ ਵਿਖਾਈ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਖੇਤਰਾਂ ਵਿੱਚ ਅਟੱਞਟ ਵਚਨਬੱਧਤਾ ਅਤੇ ਵਿਲੱਖਣ ਪ੍ਰਾਪਤੀਆਂ ਦੇ ਨਾਲ ਵਿਦਿਅਕ, ਖੋਜ ਅਤੇ ਖੇਡਾਂ ਤੇ ਵਾਤਾਵਰਣ ਸੰਭਾਲ ਵਿੱਚ ਮਿਸਾਲ ਬਣ ਗਈ ਹੈ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …