ਸਮਰਾਲਾ, 12 ਜੂਨ (ਇੰਦਰਜੀਤ ਸਿੰਘ ਕੰਗ) – ਪੰਡਿਤ ਸਦਾਨੰਦ ਮੈਮੋਰੀਅਲ ਹਸਪਤਾਲ ਅਤੇ ਲੈਬੋਰਟਰੀ (ਸਿਹਾਲਾ) ਵਲੋਂ ਹਸਪਤਾਲ ਦੇ ਮੁਖੀ ਸਵ: ਡਾ. ਸ਼ੁਸ਼ੀਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਪਹਿਲਾ ਯਾਦਗਾਰੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ ਸਮਰਾਲਾ ਵਲੋਂ ਕੀਤਾ ਗਿਆ।ਰਾਮ ਬਲੱਡ ਬੈਂਕ ਖਮਾਣੋਂ ਦੀ ਟੀਮ ਵੱਲੋਂ 22 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਲਾਕੇ ਦੇ ਬਹੁਤ ਸਾਰੇ ਦਾਨੀ ਸੱਜਣਾਂ ਮਿੱਤਰਾਂ ਨੇ ਖੂਨਦਾਨ ਕੀਤਾ।ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਰਮਨ ਕੁਮਾਰ ਵਡੇਰਾ ਪ੍ਰਧਾਨ ਸ਼ਿਵ ਸੈਨਾ ਪੰਜਾਬ, ਰਿਸ਼ੀ ਸ਼ਰਮਾ, ਨੀਰਜ ਸਿਹਾਲਾ, ਸ਼ਿਵ ਕੁਮਾਰ ਸ਼ਿਵਲੀ, ਇੰਦਰੇਸ਼ ਜੈਦਿਕਾ, ਅੰਤਰਜੋਤ ਸਮਰਾਲਾ, ਨੀਸ਼ਾ ਖੀਰਨੀਆ, ਬਚਨ ਸਿੰਘ ਪੀ.ਏ, ਜੱਸੀ ਮਾਛੀਵਾੜਾ, ਮਿੰਕੂ ਮਾਛੀਵਾੜਾ, ਸ਼ੋਸ਼ਲ ਵੈਲਫੇਅਰ ਸੁਸਾਇਟੀ ਸਮਰਾਲਾ, ਸ਼ੋਸ਼ਲ ਵੈਲਫੇਅਰ ਸੁਸਾਇਟੀ ਮਾਛੀਵਾੜਾ, ਭਾਈ ਮਰਦਾਨਾ ਟਰੱਸਟ ਸਮਰਾਲਾ ਵਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ।ਹਸਪਤਾਲ ਦੇ ਸਟਾਫ਼ ਮੈਂਬਰਾਂ ਨੇ ਕੈਂਪ ਵਿੱਚ ਵੀ ਹਿੱਸਾ ਲਿਆ।ਕੈਂਪ ਦੀ ਸਮਾਪਤੀ ਮੌਕੇ ਸਦਾਨੰਦ ਹਸਪਤਾਲ ਦੇ ਡਾ. ਅਨੁਪਮਾ ਸ਼ਰਮਾ, ਇੰਜ: ਰਿਸ਼ੀ ਸ਼ਰਮਾ ਅਤੇ ਡਾ. ਸ਼ਸ਼ੀਲ ਸ਼ਰਮਾ ਦੀ ਧਰਮ ਪਤਨੀ ਸ਼ਸ਼ੀ ਸ਼ਰਮਾ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …