ਅੰਮ੍ਰਿਤਸਰ, 18 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੀ 15 ਰੋਜ਼ਾ ਚਿਲਡਰਨ
ਥੀਏਟਰ ਵਰਕਸ਼ਾਪ ਦੇ ਆਖ਼ਰੀ ਦਿਨ ਬੱਚਿਆਂ ਵਲੋਂ ਅੱਜ ਡਾ. ਆਤਮਜੀਤ ਹੁਰਾਂ ਵਲੋਂ ਲਿਖੇ ਅਤੇ ਈਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਗੁਬਾਰੇ’ ਪੇਸ਼ ਕੀਤਾ ਗਿਆ।ਨਾਟਕ ਵਿੱਚ ਏਕੋਮ ਸਿੰਘ ਧਾਲੀਵਾਲ, ਯਸ਼ਾਨ ਭੰਮਭਾਨੀ, ਅਜ਼ੀਜ ਬੱਸੀ, ਰਿਸ਼ਭ ਮਹਿਰਾ, ਕਾਰਤਿਕ ਕਪੂਰ, ਅਰਹਾਨ ਗੁਪਤਾ, ਪਹਿਲਾਜ ਮਹਿਰਾ, ਅਰੁਣ ਕੁਮਾਰ, ਉਤਕਰਸ਼ ਸਿੰਘ ਰਾਣਾ, ਗੁਰਅਮ੍ਰਿਤ ਢਿੱਲੋਂ, ਆਲਮ ਅਤੇ ਧੀਰਜ ਸਿੰਘ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਨਾਟਕ ਵਿੱਚ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ ਅਤੇ ਦਾਦੇ ਦਾਦੀ ਨਾਲ ਪਿਆਰ ਤੇ ਵੱਡਿਆਂ ਦਾ ਸਤਿਕਾਰ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ।ਸਫ਼ਲ ਪੇਸ਼ਕਾਰੀ ਲਈ ਦਰਸ਼ਕਾਂ ਨੇ ਨਾਟਕ ਖ਼ਤਮ ਹੋਣ ‘ਤੇ ਖੜੇ ਹੋ ਕੇ ਤਾੜੀਆਂ ਮਾਰ ਕੇ ਸਾਰੇ ਬੱਚਿਆਂ ਦੀ ਹੋਸਲਾ ਅਫ਼ਜ਼ਾਈ ਕੀਤੀ।ਪ੍ਰੋਗਰਾਮ ਨੂੰ ਰੌਚਕ ਬਣਾਉਣ ਲਈ ਨ੍ਰਿਤਕਾਰ ਨਰਿੰਦਰ ਸੇਠੀ ਵਲੋਂ ਬੱਚਿਆਂ ਨਾਲ ਤਿਆਰ ਕਰਵਾਏ ਆਧੁਨਿਕ ਨ੍ਰਿਤ ਵੀ ਪੇਸ਼ ਕੀਤੇ ਗਏ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪ੍ਰੀਤਪਾਲ ਰੁਪਾਣਾ ਅਤੇ ਪਾਰਥੋ ਬੈਨਰਜੀ ਵਲੋਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media