Thursday, May 29, 2025
Breaking News

ਹਿਮਾਨੀ ਦੇ ਨੀਟ ਵਿਚੋਂ 667 ਅੰਕ- ਚੀਮਾਂ ਮੰਡੀ ਤੇ ਮਾਤਾ ਪਿਤਾ ਦਾ ਨਾਮ ਕੀਤਾ ਰੋਸ਼ਨ

ਸੰਗਰੂਰ, 18 ਜੂਨ (ਜਗਸੀਰ ਲੌਂਗੋਵਾਲ) – ਐਮ.ਬੀ.ਬੀ.ਐਸ ‘ਚ ਦਾਖਲੇ ਲਈ 7 ਮਈ ਨੂੰ ਹੋਈ ਨੀਟ ਅੰਡਰ ਗ੍ਰੈਜੂਏਟ ਦੀ ਪ੍ਰੀਖਿਆ ‘ਚੋਂ ਕਸਬਾ ਚੀਮਾ ਮੰਡੀ ਦੇ ਮਦਨ ਲਾਲ ਲੀਲਾ ਦੀ ਬੇਟੀ ਹਿਮਾਨੀ ਨੇ 667 ਅੰਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਤੇ ਕਸਬੇ ਦਾ ਨਾਮ ਰੋਸ਼ਨ ਕੀਤਾ ਹੈ।ਬੇਟੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਪਿਤਾ ਮਦਨ ਲਾਲ, ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਹਿਮਾਨੀ ਨੇ ਇਸ ਪ੍ਰੀਖਿਆ ਦੇ ਨਤੀਜੇ ‘ਚੋ ਆਲ ਇੰਡੀਆ ਪੱਧਰ ‘ਤੇ 3182 ਤੇ ਜਰਨਲ ਵਰਗ ਚੋ 1802 ਰੈਂਕ ਹਾਸਲ ਕੀਤਾ ਹੈ।ਉੇਸ ਨੇ ਸੀ.ਬੀ.ਐਸ.ਈ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਵੀ 98 ਫੀਸਦ ਅੰਕ ਹਾਸਲ ਕੀਤੇ ਸਨ।
ਜਿਕਰਯੋਗ ਹੈ ਕਿ ਹਿਮਾਨੀ ਦੇ ਪਿਤਾ ਮਦਨ ਲਾਲ ਲੀਲਾ ਬਿਜ਼ਨਸ ਕਰਦੇ ਹਨ ਤੇ ਮਾਤਾ ਸੁਨੀਤਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਮੰਡੀ ‘ਚ ਟੀਚਰ ਹਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …