ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਦਿਵਯਾਂਗ ਕ੍ਰਿਕਟ ਕੰਟਰੋਲ ਬੋਰਡ (ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਇੱਕ ਸ਼ਾਖਾ) ਅੰਮ੍ਰਿਤਸਰ ਵਿਖੇ ਚਾਰ ਸੂਬਿਆਂ
ਪੰਜਾਬ, ਉਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੱਖ-ਵੱਖ ਦਿਵਯਾਂਗ ਖਿਡਾਰੀਆਂ ਲਈ ਕ੍ਰਿਕਟ ਮੈਚਾਂ ਦਾ ਆਯੋਜਨ ਕਰੇਗਾ।ਰਾਸੋ ਮੁਖੀ ਕਮਲਜੀਤ ਕੌਰ ਗਿੱਲ ਨਾਲ ਗੱਲਬਾਤ ਕਰਦੇ ਹੋਏ ਬੋਰਡ ਦੇ ਸਕੱਤਰ ਹਾਰੂਨ ਰਸ਼ੀਦ ਨੇ ਇਸ ਪੂਰੇ ਮੈਚ ਦੀ ਜਿੰਮੇਵਾਰੀ ਰਾਸੋ ਨੂੰ ਸੌਂਪੀ ਹੈ।
ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਮੈਚ ਖੇਡਣ ਗਈ ਦਿਵਯਾਂਗ ਕ੍ਰਿਕਟ ਕੰਟਰੋਲ ਬੋਰਡ ਦੇ 15 ਖਿਡਾਰੀਆਂ ਅਤੇ ਬੋਰਡ ਦੇ 5 ਅਧਿਕਾਰੀਆਂ ਦੀ ਟੀਮ ਵਿੱਚ ਸ਼ਾਮਲ ਤਾਮਿਲਨਾਡੂ, ਪਾਂਡੀਚੇਰੀ, ਮਹਾਰਾਸ਼ਟਰ, ਉਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੱਛਮੀ ਬੰਗਾਲ ਦੇ ਦਿਵਯਾਂਗ ਖਿਡਾਰੀਆਂ ਦੀ ਟੀਮ ਨੇ ਦੋ ਮੈਚ ਜਿੱਤੇ।ਏਅਰਪੋਰਟ `ਤੇ ਟੀਮ ਦੇ ਸਵਾਗਤ ਦੌਰਾਨ ਰਾਸੋ ਮੁਖੀ ਕਮਲਜੀਤ ਕੌਰ ਗਿੱਲ ਨੇ ਕਿਹਾ ਕਿ ਸਮਾਜ ਵਲੋਂ ਅਣਗੌਲੇ ਕੀਤੇ ਗਏ ਦਿਵਿਆਂਗ ਵੀ ਆਮ ਲੋਕਾਂ ਵਾਂਗ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ, ਜਿਸ ਦੀ ਮਿਸਾਲ ਬੋਰਡ ਦੇ ਖਿਡਾਰੀ ਹਨ।ਰਾਸੋ ਮੁਖੀ ਨੇ ਕਿਹਾ ਕਿ ਉਨਾਂ ਦੀ ਸੰਸਥਾ ਅੰਮ੍ਰਿਤਸਰ ਵਿਖੇ ਹੋਣ ਵਾਲੇ ਦਿਵਯਾਂਗਾਂ ਦੇ ਅਗਲੇ ਮੈਚ ਲਈ ਬਿਹਤਰ ਪ੍ਰਬੰਧ ਕਰੇਗੀ ਤਾਂ ਜੋ ਇਹ ਮੈਚ ਯਾਦਗਾਰੀ ਅਤੇ ਦਿਵਯਾਂਗਾਂ ਲਈ ਪ੍ਰੇਰਨਾ ਸਰੋਤ ਬਣੇ।
ਮਲੇਸ਼ੀਆ ਅਤੇ ਸਿੰਗਾਪੁਰ ਤੋਂ ਮੈਚ ਖੇਡ ਕੇ ਵਾਪਸ ਪਰਤਦਿਆਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਦਿਵਯਾਂਗ ਬੋਰਡ ਦੇ ਜਨਰਲ ਸਕੱਤਰ ਹਾਰੂਨ ਰਸ਼ੀਦ ਨੇ ਦੱਸਿਆ ਕਿ ਇਥੇ ਹਵਾਈ ਅੱਡੇ `ਤੇ ਪਹੁੰਚਣ `ਤੇ ਪੁਨਰਵਾਸ ਅਤੇ ਬੰਦੋਬਸਤ ਸੰਗਠਨ ਰਾਸੋ (੍ਰਅਸ਼ੌ) ਵਲੋਂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਟਰੇਡ ਐਂਡ ਇੰਡਸਟਰੀ ਬਾਰਡਰ ਜ਼ੋਨ ਦੇ ਚੇਅਰਮੈਨ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਆਪਣੀ ਟੀਮ ਦੇ ਮੈਂਬਰਾਂ ਹਰਪਾਲ ਸਿੰਘ ਵਾਲੀਆ, ਸਤਿੰਦਰ ਸਿੰਘ, ਰੂਬੀ, ਅਮਰਜੀਤ ਸਿੰਘ ਨਾਰੰਗ ਆਦਿ ਸਮੇਤ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media