Thursday, November 21, 2024

ਸਲਾਈਟ ਦੇ ਸੇਵਾ ਮੁਕਤ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਦੀ ਮੰਗ

ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਵਲੋਂ ਸਥਾਪਿਤ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਸਮਰਪਿਤ ਆਲਮੀ ਪੱਧਰ ਦੀ ਤਕਨੀਕੀ ਖੁਦ ਮੁਖਤਿਆਰ ਸੰਸਥਾ ਸੰਤ ਲੋਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਲੌਗੋਂਵਾਲ ਅਤੇ ਸਕੱਤਰ ਜਗਦੀਸ਼ ਚੰਦ ਨੇ ਕਿਹਾ ਹੈ ਕਿ ਲਾਈਟ ਡੀਮਡ ਯੂਨੀਵਰਸਿਟੀ ਦੇ ਸੇਵਾ ਮੁਕਤ ਅਤੇ ਨੇੜੇ ਭਵਿੱਖ ਵਿਚ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ।ਉਨ੍ਹਾਂ ਕਿਹਾ 1990 ਵਿੱਚ ਸੰਸਥਾ ਦੀ ਸਥਾਪਨਾ ਸਮੇਂ ਸੀ.ਪੀ.ਐਫ ਕਟੌਤੀ ਦੀ ਸਕੀਮ ਸਰਕਾਰ ਨੇ ਖਤਮ ਕਰ ਦਿੱਤੀ ਸੀ।ਪਰ ਸਾਡੇ ‘ਤੇ ਇਹ ਲਾਗੂ ਕਰਕੇ ਸੰਵਿਧਾਨਿਕ ਗਲਤੀ ਕੀਤੀ ਗਈ ਜੋ ਕਿ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਹੋਈ ਹੈ।ਜਦਕਿ ਐਨ.ਆਈ.ਟੀ ਵਰਗੀਆਂ ਸੰਸਥਾਵਾਂ ਦੇ ਕਰਮਚਾਰੀ ਪੈਨਸ਼ਨ ਦਾ ਲਾਭ ਲੈ ਰਹੇ ਹਨ।ਇਸ ਵਿਤਕਰੇ ਲਈ ਉਚ ਸਿੱਖਿਆ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਮੀਤ ਪ੍ਰਧਾਨ ਨਵਦੀਪ ਗਰਗ, ਖਜਾਨਚੀ ਰਾਮ ਕਰਨ, ਜੁਆਇੰਟ ਸਕੱਤਰ ਸੱਤ ਪਾਲ ਸਿੰਘ ਤੋ ਇਲਾਵਾ ਕਾਰਜਕਾਰੀ ਮੈਂਬਰ ਸੁਲੱਖਣ ਸਿੰਘ, ਤਿਲਕ ਰਾਜ ਗੁਲੇਰੀਆ, ਗੁਰਜੀਤ ਸਿੰਘ, ਵਿਪਨ ਕੁਮਾਰ, ਲਕਸ਼ਮੀ ਨਾਰਾਇਣ ਸਿੰਘ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …