Monday, September 16, 2024

ਸ੍ਰੀ ਸਿਰੜੀ ਸਾਈਂ ਫਾਊਂਡੇਸ਼ਨ ਵਲੋਂ ਅੱਖਾਂ ਦਾ ਫਰੀ ਕੈਂਪ ਅਯੋਜਿਤ

ਸੰਗਰੂਰ, 1 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਅਗਰਵਾਲ ਸਭਾ ਵਿਖੇ ਸ੍ਰੀ ਸਿਰੜੀ ਸਾਈਂ ਫਾਊਂਡੇਸ਼ਨ ਵਲੋਂ ਪਹਿਲਾ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਫਾਊਂਡੇਸ਼ਨ ਦੇ ਪ੍ਰਧਾਨ ਰਾਜ ਕੁਮਾਰ ਟੋਨੀ, ਜਨਰਲ ਸਕੱਤਰ ਬਲਵਿੰਦਰ ਗੁਲਾਟੀ, ਵਿੱਤ ਸਕੱਤਰ ਰਿੰਕੂ ਜੈਨ, ਪਵਨ ਕੁਮਾਰ ਗੋਇਲ ਅਤੇ ਮਹੇਸ਼ ਕੁਮਾਰ ਦੀ ਦੇਖ-ਰੇਖ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਉਘੇ ਸਮਾਜ ਸੇਵੀ ਗੁਨਿੰਦਰਜੀਤ ਸਿੰਘ ਜਵੰਧਾ (ਮਿੰਕੂ) ਚੇਅਰਮੈਨ ਇੰਫੋਟੈਕ ਅਤੇ ਭਾਈ ਗੁਰਦਾਸ ਇੰਸਟੀਚਿਊਟ ਵਲੋਂ ਪਵਿੱਤਰ ਜੋਤ ਰੋਸ਼ਨ ਕਰਕੇ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾ ਰਹੀ ਹੈ, ਜਿਥੇ ਉਨ੍ਹਾਂ ਨੂੰ ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਖਾਂ ਤੋਂ ਬਿਨ੍ਹਾਂ ਚਾਰੇ ਪਾਸੇ ਹਨੇਰਾ ਹੀ ਪਸਰ ਜਾਂਦਾ ਹੈ।ਪ੍ਰਧਾਨਗੀ ਮੰਡਲ ਵਿੱਚ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪਿੱਤੂ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ, ਖੰਨਾ ਫਾਊਂਡੇਸ਼ਨ ਤੋਂ ਸਰਬਜੀਤ ਸਿੰਘ, ਹੈਪੀ ਤੂਰ ਅਤੇ ਸਹਾਰਾ ਫਾਊਂਡੇਸ਼ਨ ਸਰਬਜੀਤ ਸਿੰਘ ਰੇਖੀ ਅਤੇ ਉਘੇ ਸਮਾਜ ਸੇਵੀ ਸੁਖਵੀਰ ਸਿੰਘ ਸੁੱਖੀ (ਐਨ.ਆਰ.ਆਈ) ਮੌਜ਼ੂਦ ਸਨ।ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗਲੋਬਲ ਆਈ ਹਸਪਤਾਲ ਕਿਸ਼ਨਪੁਰਾ ਦੇ ਡਾਕਟਰ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ 165 ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਅਤੇ ਲੋੜ ਅਨੁਸਾਰ ਐਨਕਾਂ ਮੁਫ਼ਤ ਦਿੱਤੀਆਂ ਗਈਆਂ।ਸਾਈਂ ਫਾਊਂਡੇਸ਼ਨ ਵਲੋਂ ਪਹੁੰਚੀਆਂ ਸ਼ਖ਼ਸ਼ੀਅਤਾਂ ਅਤੇ ਡਾ. ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੇਮ ਕੁਮਾਰ, ਧਰਮ ਪਾਲ, ਸ਼ੰਮੀ ਰਾਏ, ਬਬਲੂ ਵਾਲੀਆ, ਸਤੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।ਪ੍ਰਧਾਨ ਰਾਜ ਕੁਮਾਰ ਟੋਨੀ ਅਤੇ ਜਨਰਲ ਸਕੱਤਰ ਬਲਵਿੰਦਰ ਗੁਲਾਟੀ ਨੇ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …