ਅਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ) – ਪੰਜਾਬੀ ਕਥਾਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸਰੋਤਿਆਂ ਦੇ ਰੂ-ਬ-ਰੂ ਹੋਣਗੇ।
ਸ਼ਾਇਰ ਮਲਵਿੰਦਰ, ਹਰਜੀਤ ਸਿੰਘ ਸੰਧੂ, ਡਾ ਮੋਹਨ, ਸ਼ੈਲਿੰਦਰਜੀਤ ਰਾਜਨ, ਮਨਮੋਹਨ ਬਾਸਰਕੇ ਅਤੇ ਮੋਹਿਤ ਸਹਿਦੇਵ ਨੇ ਦੱਸਿਆ ਕਿ ਦੂਰਦਰਸ਼ਨ ਜਲੰਧਰ ਤੋਂ ਰੋਜ਼ਾਨਾ ਸਵੇਰੇ 8.30 ਵਜੇ ਸਿੱਧੇ ਪ੍ਰਸਾਰਣ ਰਾਹੀਂ ਪੇਸ਼ ਹੁੰਦੇ ਪ੍ਰੋਗਰਾਮ “ਗੱਲਾਂ ਅਤੇ ਗੀਤ” ਤਹਿਤ ਦੀਪ ਦੇਵਿੰਦਰ ਸਿੰਘ 7 ਜੁਲਾਈ ਸ਼ੁੱਕਰਵਾਰ ਸਵੇਰੇ ਇਸ ਪ੍ਰੋਗਰਾਮ ਵਿੱਚ ਹਾਜਰ ਹੋਣਗੇ।ਉਹਨਾਂ ਇਹ ਵੀ ਦੱਸਿਆ ਕਿ ਨਾਮਵਰ ਡਾਇਰੈਕਟਰ ਦਿਲਬਾਗ ਸਿੰਘ ਦੀ ਨਿਰਦੇਸ਼ਨਾ ਹੇਠ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ “ਅਜੋਕੀ ਨੌਜਵਾਨ ਪੀੜ੍ਹੀ ਅਤੇ ਬਜੁਰਗ” ਵਿਸ਼ੇ ਤਹਿਤ ਟੁੱਟ ਰਹੇ ਸਾਂਝੇ ਪਰਿਵਾਰ, ਘਟ ਰਹੀਆਂ ਮਾਨਵੀ ਕਦਰਾਂ ਕੀਮਤਾਂ ਅਤੇ ਪਰਿਵਾਰਿਕ ਰਿਸ਼ਤਿਆਂ ਅੰਦਰ ਪਨਪ ਰਹੀਆਂ ਬੇਮਤਲਬੀਆਂ ਦੂਰੀਆਂ ਉਪਰ ਦੀਪ ਸੰਵਾਦ ਰਚਾਉਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …