4 ਵਿਦਿਆਰਥੀ 20 ਤੋਂ ਨੇਪਾਲ ’ਚ ਕਰਨਗੇ ਬਾਕਸਿੰਗ ਦਾ ਪ੍ਰਦਰਸ਼ਨ – ਪ੍ਰਿੰਸੀਪਲ ਮਹਿਲ ਸਿੰਘ
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਵਿਜੈ ਕੁਮਾਰ ਨੇ ਭਾਰਤੀ ਟੀਮ ਵਲੋਂ ਤਜ਼ਾਕਿਸਤਾਨ (ਅਸਤਾਨਾ) ਵਿਖੇ ਕੌਮਾਂਤਰੀ ਪੱਧਰ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਹੈ।ਇਸ ਮੁਕਾਬਲੇ ’ਚ ਭਾਰਤੀ ਟੀਮ ਦੇ 3 ਖਿਡਾਰੀਆਂ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ, ਜਿਸ ’ਚ 1 ਖਿਡਾਰੀ ਖ਼ਾਲਸਾ ਕਾਲਜ ਦਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰੀ ਵਿਜੈ ਕੁਮਾਰ ਨੂੰ ਇਸ ਜਿੱਤ ‘ਤੇ ਮੁਬਾਰਕਬਾਦ ਦਿੰਦਿਆਂ ਮੂੰਹ ਮਿੱਠਾ ਕਰਵਾਇਆ।ਉਨ੍ਹਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਅਤੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੁਆਰਾ ਵਿਦਿਆਰਥੀ ਨੂੰ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕਰਦਿਆਂ ਜਾਣਕਾਰੀ ਦਿੱਤੀ ਕਿ ਵਿਜੈ ਕੁਮਾਰ ਜੋ ਕਿ ਕਾਲਜ ਵਿਖੇ ਐਮ.ਏ ਪੰਜਾਬੀ ਦਾ ਹੋਣਹਾਰ ਵਿਦਿਆਰਥੀ ਹੈ, ਨੇ ਤਜ਼ਾਕਿਸਤਾਨ ਦੇ ਅਸਤਾਨਾ ਵਿਖੇ ਕਰਵਾਈ ਇੰਟਰਨੈਸ਼ਨਲ ਪੱਧਰ ਦੀ ਪ੍ਰਤੀਯੋਗਤਾ ‘ਈਲੋਰਡਾ ਕੱਪ-2023’ ਦੌਰਾਨ 60 ਕਿਲੋ ਭਾਰ ’ਚ ਕਾਂਸੇ ਦਾ ਤਗਮਾ ਹਾਸਲ ਕਰ ਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੇ 3 ਖਿਡਾਰੀਆਂ ਨੇ ਬਰੋਨ ਮੈਡਲ ਹਾਸਲ ਕੀਤੇ ਹਨ, ਜਿਨ੍ਹਾਂ ’ਚੋਂ ਪੰਜਾਬ ਵੱਲੋਂ ਵਿਜੈ ਕੁਮਾਰ ਕਾਲਜ ਦਾ ਇਕਲੌਤਾ ਖਿਡਾਰੀ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਠਮੰਡੂ (ਨੇਪਾਲ) ਵਿਖੇ 20 ਤੋਂ 22 ਜੁਲਾਈ ਤੱਕ ਹੋਣ ਜਾ ਰਹੀ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ’ਚ ਪੰਜਾਬ ਦੇ 7 ਖਿਡਾਰੀ ਮੁਕੇਬਾਜ਼ੀ ਦਾ ਪ੍ਰਦਰਸ਼ਨ ਕਰਨਗੇ ਅਤੇ ਜਿਸ ’ਚੋਂ 4 ਖਿਡਾਰੀ ਕਾਲਜ ਦੇ ਹਨ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਕਾਲਜ ਵਿਦਿਆਰਥੀ ਸ਼ੁਭਮ ਪਾਂਡੇ 51 ਕਿਲੋ, ਰਾਜਪਿੰਦਰ ਸਿੰਘ 57 ਕਿਲੋ, ਵਿਜੈ ਕੁਮਾਰ 63.5 ਕਿਲੋ ਅਤੇ ਜਸ਼ਨਪ੍ਰੀਤ 71 ਕਿਲੋ ’ਚ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …