ਲੇਟ ਫੀਸ ਨਾਲ ਸਕਦਾ ਅਪਲਾਈ, ਦਾਖਲਾ ਪ੍ਰੀਖਿਆ 30 ਜੁਲਾਈ ਨੂੰ
ਅੰਮ੍ਰਿਤਸਰ 21 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਪੰਜਾਬ ਰਾਜ ਵਿੱਚ ਸਥਿਤ ਐਜੂਕੇਸ਼ਨਲ ਕਾਲਜਾਂ `ਚ ਬੀ.ਐੱਡ ਵਿੱਚ ਦਾਖ਼ਲੇ ਲਈ ਸਾਂਝਾ ਦਾਖ਼ਲਾ ਟੈਸਟ ਕਰਵਾਉਣ ਲਈ ਨੋਡਲ ਏਜੰਸੀ ਵਜੋਂ ਨਿਯੁੱਕਤ ਕੀਤਾ ਹੈ।
ਬੀ.ਐੱਡ ਕਾਮਨ ਐਂਟਰੈਂਸ ਟੈਸਟ ਅਤੇ ਸੈਂਟਰਲਾਈਜ਼ਿੰਗ ਕਾਉਂਸਲਿੰਗ 2023 ਦੇ ਕੋਆਰਡੀਨੇਟਰ ਪ੍ਰੋਫੈਸਰ ਡਾ. ਅਮਿਤ ਕੌਟਸ ਨੇ ਦੱਸਿਆ ਇਹ ਟੈਸਟ ਪੰਜਾਬ ਰਾਜ ਦੇ 13 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮਾਨਸਾ, ਪਠਾਨਕੋਟ, ਪਟਿਆਲਾ, ਐੱਸ.ਏ.ਐੱਸ. ਨਗਰ ਅਤੇ ਸੰਗਰੂਰ ਦੇ 55 ਕੇਂਦਰਾਂ ਵਿਚ ਕਰਵਾਇਆ ਜਾ ਰਿਹਾ ਹੈ।30 ਜੁਲਾਈ ਦਿਨ ਐਤਵਾਰ ਨੂੰ ਹੋਣ ਵਾਲੇ ਪੰਜਾਬ ਸਟੇਟ ਕਾਮਨ ਐਂਟਰੈਂਸ ਟੈਸਟ (ਸੀਈਟੀ)-2023 ‘ਚ ਅਪਲਾਈ ਕਰਨ ਵਾਲੇ 19067 ਵਿਚੋਂ 17422 ਉਮੀਦਵਾਰ ਪ੍ਰੀਖਿਆ ਦੇ ਰਹੇ ਹਨ।ਰਜਿਸਟ੍ਰੇਸ਼ਨ ਵਿੰਡੋ ਦੁਬਾਰਾ 25 ਜੁਲਾਈ ਤੱਕ ਖੋਲ੍ਹ ਦਿੱਤੀ ਗਈ ਹੈ।ਜਿਸ ਵਿੱਚ ਵਿਦਿਆਰਥੀ ਬੀ.ਐੱਡ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਲਈ ਲੇਟ ਫੀਸ ਨਾਲ ਅਪਲਾਈ ਕਰ ਸਕਦੇ ਹਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …