Sunday, October 6, 2024

ਕੈਬਨਿਟ ਮੰਤਰੀ ਈ.ਟੀ.ਓ ਤੇ ਐਮ.ਪੀ ਡਿੰਪਾ ਵਲੋਂ ਨਿੱਜ਼ਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ

ਹਲਕੇ ਦੇ ਕੰਮ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਉਣੇ ਸਾਡੀ ਤਰਜ਼ੀਹ- ਈ.ਟੀ.ਓ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਅੱਜ ਨਿੱਜ਼ਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ ਸਾਂਝੇ ਤੌਰ ‘ਤੇ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੜਕ ਨਿਰਮਾਣ ਯੋਜਨਾ ਅਧੀਨ ਤਿਆਰ ਕੀਤੀ ਗਈ।ਇਹ ਸੜਕ ਕਰੀਬ 8 ਕਿਲੋਮੀਟਰ ਲੰਬੀ ਹੈ, ਜੋ ਕਿ ਮਿਹਰਬਾਨਪੁਰਾ, ਅਮਰਕੋਟ, ਵਡਾਲਾ ਜੌਹਲ, ਤੀਰਥਪੁਰ ਤੇ ਨਵਾਂ ਪਿੰਡ ਨੂੰ ਸਿੱਧੇ ਤੌਰ ਉਤੇ ਜੋੜਦੀ ਹੈ, ਜਦਕਿ ਇਸ ਦੇ ਬਣਨ ਨਾਲ ਦੇਵੀਦਾਸਪੁਰਾ, ਗਹਿਰੀ ਮੰਡੀ, ਮਲਕਪੁਰ, ਬੰਮਾ ਆਦਿ ਪਿੰਡਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਵੀ ਵੱਡਾ ਲਾਹਾ ਮਿਲੇਗਾ।ਉਨਾਂ ਦੱਸਿਆ ਕਿ ਇਸ ਸੜਕ ਉਤੇ ਕਰੀਬ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਕੇਂਦਰ ਤੇ ਰਾਜ ਸਰਕਾਰ ਦੇ ਸਾਂਝੇ ਉਦਮ ਨਾਲ ਬਣਾਈ ਗਈ ਹੈ।ਉਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕਰਦੇ ਕਿਹਾ ਕਿ ਇੰਨਾ ਦੀਆਂ ਕੋਸ਼ਿਸ਼ਾਂ ਨਾਲ ਇਸ ਸੜਕ ਦਾ ਨਿਰਮਾਣ ਸੰਭਵ ਹੋਇਆ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਸਾਰੀਆਂ ਸੰਪਰਕ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਹੈ ਅਤੇ ਇਸ ਉਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਡਿੰਪਾ ਨੂੰ ਸੱਦਾ ਦਿੰਦੇ ਕਿਹਾ ਕਿ ਆਪਾਂ ਹਲਕੇ ਦੇ ਵਿਕਾਸ ਕੰਮਾਂ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰੀਏ ਤਾਂ ਜੋ ਦੋਵਾਂ ਸਰਕਾਰਾਂ ਦੇ ਯਤਨਾਂ ਨਾਲ ਵੱਧ ਤੋਂ ਵੱਧ ਫੰਡ ਇਸ ਹਲਕੇ ਦੇ ਵਿਕਾਸ ਕੰਮਾਂ ਉਤੇ ਖਰਚ ਕੀਤੇ ਜਾ ਸਕਣ।ਉਨਾਂ ਡਿੰਪਾ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਵਿਚ ਪੰਜਾਬ ਦੇ ਫੰਡਾਂ ਦੀ ਬਹਾਲੀ ਲਈ ਵੀ ਅਵਾਜ਼ ਬੁਲੰਦ ਕਰਨ, ਤਾਂ ਜੋ ਪੰਜਾਬ ਦੇ ਵਿਕਾਸ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
ਉਨਾਂ ਦੱਸਿਆ ਕਿ ਇਸ ਸੜਕ ਦੀ ਇਹ ਖਾਸੀਅਤ ਹੋਵੇਗੀ ਕਿ ਅਗਲੇ ਪੰਜ ਸਾਲਾਂ ਤੱਕ ਇਸ ਦੀ ਮੁਰੰਮਤ ਵੀ ਸਬੰਧਤ ਠੇਕੇਦਾਰ ਵਲੋਂ ਹੀ ਕੀਤੀ ਜਾਵੇਗੀ।ਜਿਸ ਨਾਲ ਸੜਕ ਦੀ ਸੰਭਾਲ ਵੀ ਸੌਖੇ ਹੋਵੇਗੀ।ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਉਹ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਹਰ ਵੇਲੇ ਚਟਾਨ ਬਣ ਕੇ ਖੜੇ ਹਨ ਅਤੇ ਉਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਅਖਿਤਆਰੀ ਫੰਡਾਂ ਤੋਂ ਇਲਾਵਾ ਵੀ ਵੱਧ ਤੋਂ ਵੱਧ ਪੈਸੇ ਆਪਣੇ ਹਲਕੇ ਲਈ ਲਿਆ ਸਕਣ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …