Sunday, October 6, 2024

4 ਅਗਸਤ 2023 ਤੋਂ ਜਿਲ੍ਹੇ ਵਿੱਚ ਲਾਗੂ ਹੋਣਗੇ ਨਵੇਂ ਕਲੈਕਟਰ ਰੇਟ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) -ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਜਿਲ੍ਹੇ ਲਈ ਸਾਲ 2023-24 ਦਾ 290 ਕਰੋੜ ਰੁਪਏ ਰੈਵੀਨਿਊ ਦਾ ਟਾਰਗੇਟ ਮਿੱਥਿਆ ਗਿਆ ਹੈ, ਜਿਸ ਤਹਿਤ 4 ਅਗਸਤ 2023 ਤੋਂ ਜਿਲ੍ਹੇ ਵਿੱਚ ਨਵੇਂ ਕਲੈਕਟਰ ਰੇਟ ਲਾਗੂ ਹੋਣਗੇ ਅਤੇ ਨਵੇਂ ਰੇਟਾਂ ਅਨੁਸਾਰ ਹੀ ਰਜਿਸਟਰੀਆਂ ਹੋ ਸਕਣਗੀਆਂ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਰੈਵੀਨਿਊ ਰੇਟਾਂ ਵਿੱਚ ਪਿਛਲੇ ਸਾਲ ਨਾਲੋਂ 10 ਤੋਂ 15 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।ਖੇਤੀਬਾੜੀ ਦੇ ਰਕਬੇ ਦੀ ਰਜਿਸਟਰੀ ਕਰਦੇ ਸਮੇਂ ਫਰਦ ਦੇ ਨਾਲ ਗਿਰਦਾਵਰੀ ਨੱਥੀ ਕਰਨੀ ਜ਼ਰੂਰੀ ਹੈ, ਜਿਸ ਤੋਂ ਪਤਾ ਲਗ ਸਕੇ ਕਿ ਰਕਬਾ ਕਿਸ ਕਿਸਮ ਦਾ ਹੈ, ਫਾਰਮ ਹਾਊਸ ਦੀ ਰਜਿਸਟਰੀ ਦਾ ਰਕਬਾ ਜੇਕਰ 2 ਕਨਾਲ ਤੋਂ ਘੱਟ ਹੈ ਤਾਂ ਰਿਹਾਇਸ਼ੀ ਰੇਟ ਲਗੇਗਾ, ਖਰੀਦਦਾਰ/ਵਿਕਰੇਤਾ ਇਕ ਤੋਂ ਜਿਆਦਾ ਹੋਣ ਤੇ ਪ੍ਰਤੀ ਖਰੀਦਦਾਰ ਵਿਕਰੇਤਾ ਦਾ ਹਿੱਸਾ ਜੇਕਰ 500 ਸਕੇਅਰ ਮੀਟਰ ਤੋਂ ਘੱਟ ਬਣਦਾ ਹੈ ਤਾਂ ਉਸ ਤੇ ਰਿਹਾਇਸ਼ੀ ਰੇਟ ਲੱਗੇਗਾ, ਫਲੈਟ/ਫਲੌਰ ਵਾਲੀ ਰਜਿਸਟਰੀ ’ਤੇ ਕਲੈਕਟਰ ਰੇਟ ਕਵਰਡ ਏਰੀਆ ਦਾ ਲਗਾਇਆ ਜਾਵੇਗਾ ਅਤੇ ਬਣੇ ਹੋਏ ਮਕਾਨ ਦੀ ਫੋਟੋ ਦੋਵੇਂ ਧਿਰਾਂ ਭਾਵ ਵੇਚਣ /ਖਰੀਦਦਾਰ ਦੀ ਵਸੀਕਾ ਨਾਲ ਲਗਾਉਣੀ ਜ਼ਰੂਰੀ ਹੋਵੇਗੀ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …