ਸੰਗਰੂਰ, 1 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫਤਰ ਵਿਖੇ ਸੰਸਥਾ ਦੇ ਜੁਲਾਈ ਮਹੀਨੇ ਦੇ ਜਨਮ ਦਿਨ ਵਾਲੇ ਮੈਂਬਰਾਂ ਸਬੰਧੀ ਸਨਮਾਨ ਸਮਾਰੋਹ ਪਾਲਾ ਮੱਲ ਸਿੰਗਲਾ ਪ੍ਰਧਾਨ ਦੀ ਅਗਵਾਈ ਵਿੱਚ ਹੋਇਆ।ਵਰਿੰਦਰ ਕੁਮਾਰ ਮਹਾਸ਼ਾ, ਪੂਰਨ ਚੰਦ ਜ਼ਿੰਦਲ, ਵਿਜੈ ਕੁਮਾਰ ਸਿੰਗਲਾ (ਲਹਿਰਾਗਾਗਾ ਨਿਵਾਸੀ ਸਭਾ) ਅਤੇ ਮੈਡਮ ਕੁਸਮ ਆਨੰਦ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਸੁਰਿੰਦਰ ਸ਼ੋਰੀ, ਪ੍ਰੇਮ ਚੰਦ ਗਰਗ, ਅਵਿਨਾਸ਼ ਸ਼ਰਮਾ, ਕੁਲਵੰਤ ਸਿੰਘ ਅਕੋਈ, ਗੁਰਦਰਸ਼ਨ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸੰਗਰੂਰ ਵਿੱਚ ਵਿਦੇਸ਼ੀ ਭਾਸ਼ਾਵਾਂ ਦੀ ਸਟੱਡੀ ਕਰਵਾਉਣ ਦੀ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਡਾਕਟਰ ਕਵਿਤਾ ਸ਼ਰਮਾ ਨੇ ਸ਼ਮੂਲੀਅਤ ਕੀਤੀ।
ਭੁਪਿੰਦਰ ਸਿੰਘ ਜੱੱਸੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਚਲਾਣਾ ਕਰ ਗਏ ਸੰਸਥਾ ਦੇ ਮੈਂਬਰ ਬਲਜੀਤ ਸਿੰਘ ਸਿਬੀਆ, ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਅਤੇ ਮਨੀਪੁਰ ਦੀਆਂ ਦੁੱਖਦਾਈ ਘਟਨਾਵਾਂ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਨਰਾਤਾ ਰਾਮ ਸਿੰਗਲਾ ਨੇ ਸਵਾਗਤੀ ਸ਼ਬਦ ਕਹੇ।ਡਾ. ਨਰਵਿੰਦਰ ਸਿੰਘ ਕੌਸ਼ਲ, ਸੱਤਦੇਵ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਪਿ੍ੰਸੀਪਲ ਮਲਕੀਤ ਸਿੰਘ ਖਟੜਾ, ਕੁਸਮ ਆਨੰਦ ਨੇ ਸੰਸਥਾ ਮੈਂਬਰਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਬਜੁਰਗਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਨੁਕਤੇ ਸਾਂਝੇ ਕੀਤੇ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਹੜ੍ਹਾਂ ਦੇ ਰੂਪ ਵਿੱਚ ਆਈ ਕੁਦਰਤੀ ਕਰੋਪੀ ਤੋਂ ਬਾਅਦ ਦੀ ਹੜ੍ਹ ਪੀੜਤਾਂ ਦੀ ਸਥਿਤੀ ਅਤੇ ਸਹਾਇਤਾ ਕਰਨ ਤੇ ਵਿਚਾਰ ਸਾਂਝੇ ਕੀਤੇ। ਡਾ. ਕਵਿਤਾ ਸ਼ਰਮਾ ਨੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਆਮ ਤੌਰ ਤੇ ਬਜ਼ੁਰਗ ਇਕਲਾਪਾ ਹੰਢਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਬੱਚਿਆਂ ਕੋਲ ਉਨ੍ਹਾਂ ਨਾਲ ਬੈਠਣ ਦਾ ਸਮਾਂ ਨਹੀਂ ਹੈ, ਪਰ ਇਥੇ ਆ ਕੇ ਬਜ਼ੁਰਗ ਆਪਣੇ ਦੁੱਖ ਸੁੱਖ ਸਾਂਝੇ ਕਰਕੇ ਮਨ ਨੂੰ ਹਲਕਾ ਕਰ ਲੈਂਦੇ ਹਨ।ਮਾਸਟਰ ਫ਼ਕੀਰ ਚੰਦ, ਸੁਰਜੀਤ ਸਿੰਘ, ਸੰਤੋਸ਼ ਗੁਪਤਾ ਆਦਿ ਵਲੋਂ ਖੂਬਸੂਰ ਅੰਦਾਜ਼ ਵਿੱਚ ਗੀਤਾਂ ਰਾਹੀਂ ਸਭਿਆਚਾਰ ਰੰਗ ਬੰਨ੍ਹਿਆ।ਪਾਲਾ ਮੱਲ ਸਿੰਗਲਾ ਨੇ ਜਨਮ ਦਿਨ ਵਾਲਿਆਂ ਨੂੰ ਵਧਾਈਆਂ ਦਿੱਤੀਆਂ।ਕਾਰਜਕਾਰਨੀ ਕਮੇਟੀ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਸੀਨੀਅਰ ਸਿਟੀਜਜ਼ਨ ਭਲਾਈ ਸੰਸਥਾ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਨੂੰ ਭੇਜਣ ਲਈ ਮੈਂਬਰਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ।
ਉਪਰੰਤ ਜਨਮ ਦਿਨ ਵਾਲੇ ਮੈਂਬਰ ਸੁਖਦੇਵ ਸਿੰਘ ਰਤਨ, ਪ੍ਰੀਤਮ ਸਿੰਘ, ਸੁਰਿੰਦਰ ਕੁਮਾਰ ਜੈਨ, ਸੁਰਜੀਤ ਸਿੰਘ ਚੀਮਾ, ਭੂਸ਼ਣ ਗੋਇਲ, ਜਗਰੂਪ ਸਿੰਘ, ਹਰਬੰਸ ਲਾਲ ਗਰਗ, ਸਰਦਾਰਾ ਸਿੰਘ ਆਰਮੀ, ਰਮੇਸ਼ ਚੰਦ ਗੁਪਤਾ, ਸਤਿਆ ਪ੍ਰਕਾਸ਼, ਮਹਿੰਦਰ ਮਿੱਤਲ ਸੰਤੋਸ਼ ਗਰਗ, ਕੁਲਦੀਪ ਕੌਰ, ਗੁਣਜੀਤ ਕੌਰ ਆਦਿ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਇੰਜੀ. ਪਰਵੀਨ ਬਾਂਸਲ, ਓ.ਪੀ ਅਰੋੜਾ, ਅਮਰਜੀਤ ਸਿੰਘ ਪਾਹਵਾ, ਪ੍ਰੀਤਮ ਸਿੰਘ ਜੌਹਲ, ਲਾਭ ਸਿੰਘ ਢੀਂਡਸਾ, ਜਸਵੰਤ ਸਿੰਘ ਸ਼ਾਹੀ, ਗੁਰਮੀਤ ਸਿੰਘ ਕਾਲੜਾ, ਰਾਮ ਮੂਰਤੀ, ਮਹਿੰਦਰ ਸਿੰਘ ਸੰਧੂ, ਗਿਆਨ ਚੰਦ ਸਿੰਗਲਾ, ਸਵਾਮੀ ਰਵਿੰਦਰ ਗੁਪਤਾ, ਰਾਕੇਸ਼ ਕੁਮਾਰ, ਆਰ.ਐਸ ਮਦਾਨ, ਕੈਪਟਨ ਏ.ਕੇ ਗੋਇਲ, ਮੋਦਨ ਸਿੰਘ, ਦੁਰਗਾ ਦਾਸ, ਵਰਿੰਦਰ ਗੁਪਤਾ, ਰਾਮ ਲਾਲ ਪਾਂਧੀ ਅਤੇ ਪਰਿਵਾਰਕ ਮੈਂਬਰਾਂ ਨੇ ਹਾਰ ਪਾ ਕੇ ਤੇ ਗਿਫਟ ਦੇ ਕੇ ਸਨਮਾਨਿਤ ਕੀਤਾ।
ਸੰਸਥਾ ਦੇ ਨਵੇਂ ਬਣੇ ਮੈਂਬਰ ਜਗਦੀਸ਼ ਕੁਮਾਰ ਕਾਲੜਾ, ਦੀਜਿੰਦਰ ਕੁਮਾਰ ਗਰਗ, ਕੈਲਾਸ਼ ਚੰਦ, ਜਸਪਾਲ ਕੁਮਾਰ ਕਾਨੂੰਗੋ, ਅਮਰਜੀਤ ਸ਼ਰਮਾ, ਪਵਨ ਕੁਮਾਰ ਸਿੰਗਲਾ, ਕਮਲ ਕੁਮਾਰ ਬਾਂਸਲ ਆਦਿ ਨੂੰ ਪਾਲਾ ਮੱਲ ਸਿੰਗਲਾ, ਵਰਿੰਦਰ ਮਹਾਸ਼ਾ, ਸੁਰਿੰਦਰ ਪਾਲ ਸਿੰਘ ਸਿਦਕੀ, ਆਦਿ ਨੇ ਬੈਜ਼ ਲਗਾ ਕੇ ਸਵਾਗਤ ਕੀਤਾ।ਸਮਾਗਮ ਦੌਰਾਨ ਵਿਜੈ ਕੁਮਾਰ ਸਿੰਗਲਾ ਨੇ ਆਪਣੀ ਪਤਨੀ ਸ਼ੀਲਾ ਰਾਣੀ ਦੀ ਯਾਦ ਵਿੱਚ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਲਗਾਇਆ। ਇਸ ਸਮੇਂ ਰਾਜਿੰਦਰ ਗੋਇਲ ਪ੍ਧਾਨ ਲਹਿਰਾਗਾਗਾ ਨਿਵਾਸੀ ਸਭਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਸੰਸਥਾ ਵੱਲੋਂ ਸਿੰਗਲਾ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …