Sunday, September 8, 2024

ਸਲਾਈਟ ਨੇ ਭਾਰਤੀ ਤਕਨਾਲੋਜੀ ਸੰਸਥਾਨ ਜੰਮੂ ਤੇ ਨੈਸ਼ਨਲ ਇੰਸਟੀਚਿਊਟ ਟੈਕਨਾਲੋਜੀ ਦਿੱਲੀ ਨਾਲ ਕੀਤੇ ਸਮਝੌਤੇ

ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ)- ਅਖਿਲ ਭਾਰਤੀ ਸਿੱਖਿਆ ਸਮਾਗਮ 2023 ਮੌਕੇ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਤੀਜ਼ੀ ਵਰ੍ਹੇਗੰਢ ਮਨਾਉਂਦੇ ਹੋਏ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਲੌਂਗੋਵਾਲ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਜੰਮੂ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਨਾਲ ਸਮਝੌਤਾ ਪੱਤਰਾਂ (ਐਮ.ਓ.ਯੂ) `ਤੇ ਹਸਤਾਖਰ ਕਰਕੇ ਅਕਾਦਮਿਕ ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ।
ਇਨ੍ਹਾਂ ਸਮਝੌਤਿਆਂ `ਤੇ ਅਧਿਕਾਰਤ ਦਸਤਖਤ ਪ੍ਰੋ. ਮਨੀ ਕਾਂਤ ਪਾਸਵਾਨ, ਡਾਇਰੈਕਟਰ ਸਲਾਈਟ ਅਤੇ ਸਬੰਧਿਤ ਸੰਸਥਾਵਾਂ ਦੇ ਡਾਇਰੈਕਟਰਾਂ, ਪ੍ਰੋ: ਮਨੋਜ ਸਿੰਘ ਗੌੜ, ਡਾਇਰੈਕਟਰ ਆਈ.ਆਈ.ਟੀ ਜੰਮੂ ਅਤੇ ਡਾ. ਅਜੇ ਕੁਮਾਰ ਸ਼ਰਮਾ ਡਾਇਰੈਕਟਰ ਐਨ.ਆਈ.ਟੀ ਦਿੱਲੀ ਨੇ ਪ੍ਰੋ. ਜੇ.ਐਸ ਢਿੱਲੋਂ ਡੀਨ (ਅਕਾਦਮਿਕ) ਪ੍ਰੋ. ਜੇ.ਐਸ ਉਭੀ ਐਸੋਸੀਏਟ ਡੀਨ (ਅਕਾਦਮਿਕ ਯੋਜਨਾ) ਅਤੇ ਡਾ. ਚਰਨਜੀਵ ਗੁਪਤਾ, ਐਸੋਸੀਏਟ ਪ੍ਰੋਫੈਸਰ ਦੀ ਮੌਜ਼ੂਦਗੀ ਵਿੱਚ ਕੀਤੇ।
ਇਹ ਸਮਾਗਮ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਅਤੇ ਖੋਜ਼ ਦੀਆਂ ਸਰਹੱਦਾਂ ਨੂੰ ਅੱਗੇ ਵਧਾਉਣ ਲਈ ਸਾਂਝੀ ਵਚਨਬੱਧਤਾ ਦੇ ਇੱਕ ਪਲ ਨੂੰ ਪ੍ਰਦਰਸ਼ਿਤ ਕਰਦਾ ਹੈ।ਸਮਝੌਤਿਆਂ ਦਾ ਉਦੇਸ਼ ਇੱਕ ਸਾਂਝਾ ਫੈਕਲਟੀ ਮਹਾਰਤ ਪੂਲ ਬਣਾਉਣਾ ਹੈ, ਜੋ ਭਾਈਵਾਲ ਸੰਸਥਾਵਾਂ ਨੂੰ ਗਿਆਨ ਅਤੇ ਅਕਾਦਮਿਕ ਸਰੋਤ ਸਾਂਝੇ ਕਰਨ ਲਈ ਉਤਸ਼ਾਹਿਤ ਕਰੇਗਾ। ਅਕਾਦਮਿਕ ਉਤਮਤਾ ਅਤੇ ਅੰਤਰ-ਅਨੁਸਾਸ਼ਨੀ ਸਹਿਯੋਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ, ਇੱਕ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਕਲਾਸਾਂ ਨੂੰ ਪੜ੍ਹਾਉਣ, ਸਹਿਯੋਗੀ ਖੋਜ਼ ਕਰਨ ਅਤੇ ਸਾਂਝੇ ਪ੍ਰੋਜੈਕਟ ਪ੍ਰਸਤਾਵਾਂ ਨੂੰ ਪੇਸ਼ ਕਰਨ ਲਈ ਦੂਜੀ ਸੰਸਥਾ ਨੂੰ ਆਪਣੀ ਮੁਹਾਰਤ ਦਾਨ ਕਰਨਗੇ।ਸਲਾਈਟ ਲੌਂਗੋਵਾਲ ਅਤੇ ਇਸ ਦੀਆਂ ਵੱਕਾਰੀ ਭਾਈਵਾਲ ਯੂਨੀਵਰਸਿਟੀਆਂ ਆਪਣੇ ਸਹਿਯੋਗ ਦੇ ਨਤੀਜੇ ਵਜੋਂ ਵਿਦਵਤਾ ਭਰਪੂਰ ਖੋਜ਼ ਅਤੇ ਸਿਰਜਣਾਤਮਕਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …