ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ 7 ਦਿਨਾਂ ਤੋ ਨਗਰ ਨਿਗਮ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨਾਲ ਕੂੜੇ ‘ਚ ਤਬਦੀਲ ਹੋਏ ਸ਼ਹਿਰ ਦੀ ਸਫਾਈ ਕਰਣ ਦੇ ਲਈ ਆਪਣੇ ਸਾਥੀਆਂ ਨਾਲ ਕੌਂਸਲਰ ਗੁਰਿੰਦਰ ਰਿਸ਼ੀ ਨੇ ਅੱਜ ਭਾਰੀ ਬਾਰਿਸ਼ ਵਿਚ ਸ਼ਹਿਰ ਨੂੰ ਵੱਖ-ਵੱਖ ਜਗ੍ਹਾ ਤੇ ਸਫਾਈ ਅਭਿਆਨ ਚਲਾਇਆ। ਉਨਾਂ ਵੱਲੋ ਸ਼ਹਿਰ ਦੇ ਕਟੜਾ ਜੈਮਲ ਸਿੰਘ, ਗੁਰੂ ਦਾ ਮਹਿਲ, ਗੁਰਦੂਆਰਾ ਟਾਹਲੀ ਸਾਹਿਬ, ਲਾਲਾ ਵਾਲਾ ਮੰਦਿਰ, ਹਾਲ ਬਾਜਾਰ ਮਸੀਤ ਸਮੇਤ ਵੱਖ-ਵੱਖ ਜਗਾਂ ਤੇ ਕੂੜੇ ਚੁੱਕਿਆ ਗਿਆ।ਭਾਰੀ ਮੀਂਹ ਪੈ ਰਿਹਾ ਸੀ ਭਾਵੇਂ ਕੁੱਝ ਦਿਨਾਂ ਤੋ ਪਿਆ ਕੂੜਾ ਬਦਬੂ ਵੀ ਮਾਰਣ ਲੱਗਾ ਸੀ, ਪਰੰਤੁ ਇਸਦੇ ਬਾਵਜੂਦ ਵੀ ਕੌਂਸਲਰ ਰਿਸ਼ੀ ਆਪਣੇ ਵਾਅਦੇ ਦੇ ਅਨੁਸਾਰ ਟ੍ਰਾਲੀਆਂ ਵਿਚ ਕੁੜਾ ਭਰ ਕੇ ਨਗਰ ਨਿਗਮ ਅਤੇ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਸੁੱਟਣ ਲਈ ਪੁੱਜੇ ਤਾਂ ਉਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਨਾਂ ਨੂੰ ਰੋਕ ਦਿੱਤਾ। ਇਸ ਮੌਕੇ ਜਿਥੇ ਏ.ਸੀ.ਪੀ ਹਰਜੀਤ ਸਿੰਘ ਨਾਲ ਫੋਨ ਤੇ ਗੱਲ ਕਰਵਾਈ ਗਈ, ਉਥੇ ਹੀ ਨਗਰ ਨਿਗਮ ਕਮਿਸ਼ਨਰ ਨੇ ਕੌਂਸਲਰ ਗੁਰਿੰਦਰ ਰਿਸ਼ੀ ਨੂੰ ਫੋਨ ਤੇ ਭਰੋਸਾ ਦਿੱਤਾ ਕਿ ਉਹ ਦਿੱਲੀ ਤੋ ਅੰਮ੍ਰਿਤਸਰ ਆ ਕੇ ਸ਼ਾਮ 5 ਵਜੇ ਤੱਕ ਇਸ ਮੁੱਸ਼ਕਲ ਦਾ ਹੱਲ ਕੱਢਣਗੇ। ਗੁਰਿੰਦਰ ਰਿਸ਼ੀ ਨੇ ਕਿਹਾ ਕਿ ਪਿਛਲੇ 7 ਦਿਨਾਂ ਤੋ ਸ਼ਹਿਰ ਵਿਚ ਕੂੜਾ ਨਹੀਂ ਚੁੱਕਿਆ ਗਿਆ। ਉਹ ਨਗਰ ਨਿਗਮ ਨੂੰ 25 ਜਨਵਰੀ ਤਕ ਦਾ ਸਮਾਂ ਦਿੰਦੇ ਹਨ, ਜੇਕਰ ਨਿਗਮ ਸ਼ਹਿਰ ਵਿਚ ਸਫਾਈ ਵਿਵੱਸਥਾ ਨੂੰ ਬਹਾਲ ਨਹੀਂ ਕਰ ਸੱਕਿਆ ਤਾ 26 ਜਨਵਰੀ ਨੂੰ ਉਹ ਸ਼ਹਿਰ ਵਿਚ 100 ਟ੍ਰਾਲੀਆਂ ਵਿਚ ਸ਼ਹਿਰ ਦਾ ਕੂੜਾ ਭਰ ਕੇ ਉਨਾਂ ਦੇ ਦਫਤਰ ਦੇ ਸਾਹਮਣੇ ਸੁੱਟਣਗੇ ਅਤੇ ਨਗਰ ਨਿਗਮ ਦਫਤਰ ਨੂੰ ਹੀ ਕੂੜੇ ਦਾ ਡੰਪ ਬਣਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿਚ 3 ਕੈਬਨਿਟ ਮੰਤਰੀ ਅਤੇ 3 ਸੀ.ਪੀ.ਐਸ ਹੋਣ ਦੇ ਬਾਵਜੂਦ ਸ਼ਹਿਰ ਦਾ ਬੁਰਾ ਹਾਲ ਹੈ। ਉਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾ ਦੇ ਲਈ ਹੁਣ ਘਰਾਂ ਤੋ ਬਾਹਰ ਆਉਣਾ ਪਵੇਗਾ ਅਤੇ ਮੰਤਰੀਆ, ਸੀ.ਪੀ.ਐਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਤੋ ਜਵਾਬ ਮੰਗਣਾ ਹੋਵੇਗਾ ਕਿ ਸ਼ਹਿਰ ਦੀ ਦੁਰਦਸ਼ਾ ਕਿਓਂ ਹੋ ਰਹੀ ਹੈ?
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …