Friday, July 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਵੱਲੋਂ ‘ਲਵ ਜੰਕਸ਼ਨ’ ਨਾਟਕ ਦਾ ਮੰਚਨ

ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਵਾਈਸ ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਦਸਮੇਸ਼ ਆਡੀਟੋਰੀਅਮ ਵਿਚ ਹਿੰਦੀ ਨਾਟਕ ‘ਲਵ ਜੰਕਸ਼ਨ’ ਦਾ ਮੰਚਨ ਹੋਇਆ।ਇਸ ਨਾਟਕ ਦਾ ਨਿਰਦੇਸ਼ਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਦੇ ਕੰਵਲ ਰੰਧੇਅ ਨੇ ਕੀਤਾ ਅਤੇ ਇਸ ਨਾਟਕ ਦੇ ਲੇਖਕ ਨਿਤਿਨ ਗੁਪਤਾ ਸਨ ਜਿਨ੍ਹਾਂ ਨੇ ਇਸ ਨੂੰ ਆਈ.ਆਈ.ਟੀ. ਦੇ ਆਪਣੇ ਕਾਲਜ ਦੇ ਦਿਨਾਂ ਵਿੱਚ ਲਿਖਿਆ ਸੀ।ਨਵਨੀਤ ਰੰਧੇ ਇਸਤਰੀ ਮੁੱਖ ਕਲਾਕਾਰ ਅਤੇ ਬਚਨਪਾਲ ਨੇ ਇਸ ਨਾਟਕ ਵਿੱਚ ਮੁੱਖ ਪੁਰਸ਼ ਕਲਾਕਾਰ ਵਜੋਂ ਭੂਮਿਕਾ ਨਿਭਾਈ।


ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਕਲਾਕਾਰਾਂ ਅਤੇ ਉਨ੍ਹਾਂ ਦੇ ਨਿਰਦੇਸ਼ਕ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਕਲਾ ਦੀ ਪ੍ਰਸ਼ੰਸਾ ਕੀਤੀ।ਪ੍ਰੋ. ਬੇਦੀ ਨੇ ਕਿਹਾ ਕਿ ਕਲਾ ਸਾਡੇ ਜੀਵਨ ਨੂੰ ਨਿਖਾਰਦੀ ਹੈ ਅਤੇ ਕਲਾਮਈ ਜੀਵਨ ਜਿੰਦਗੀ `ਚ ਦਰਪੇਸ਼ ਵੱਖ-ਵੱਖ ਉਤਰਾਅ ਚੜਾਆਂ ਨੂੰ ਰਾਹ ਦਸੇਰਾ ਮੰਨਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਇਕ ਮਹੱਤਵਪੂਰਨ ਮੌਕਾ ਹੁੰਦਾ ਹੈ ਜਿਸ ਵਿਚ ਸਾਨੂੰ ਕਲਾ ਨਾਲ ਜੁੜਨ ਦੇ ਭਰਪੂਰ ਮੌਕੇ ਮਿਲਦੇ ਹਨ ਅਤੇ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।ਹਰਪ੍ਰੀਤ ਸਿੰਘ, ਕਨਵੀਨਰ, ਡਰਾਮਾ ਕਲੱਬ ਨੇ ਇਸ ਨਾਟਕ ਦੇ ਆਯੋਜਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਦਾ ਧੰਨਵਾਦ ਅਤੇ ਸਨਮਾਨ ਵੀ ਕੀਤਾ ਗਿਆ।ਡਾ. ਸੁਨੀਲ ਕੁਮਾਰ, ਪ੍ਰੋਫੈਸਰ ਇੰਚਾਰਜ, ਡਰਾਮਾ ਕਲੱਬ ਅਤੇ ਮੁੱਖੀ ਹਿੰਦੀ ਵਿਭਾਗ ਮੌਜ਼ੂਦ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਰੰਗਮੰਚ ਨੂੰ “ਜੀਵਨ ਜੀਣ ਦਾ ਤਰੀਕਾ” ਦੱਸਿਆ।ਉਨ੍ਹਾਂ ਡਰਾਮਾ ਕਲੱਬ ਦੀਆਂ ਪ੍ਰਾਪਤੀਆਂ ਅਤੇ ਯਤਨਾਂ ਬਾਰੇ ਚਰਚਾ ਕਰਦਿਆਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵੱਖ-ਵੱਖ ਨਾਟਕਾਂ ਬਾਰੇ ਦੱਸਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਫੈਕਲਟੀ ਮੈਂਬਰ, ਪਤਵੰਤੇ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …