Sunday, September 8, 2024

ਸੰਗਰੂਰ ਸੋਸ਼ਲ ਵੈਲਫੇਅਰ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਆਯੋਜਿਤ

ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਸਮਾਜ ਸੇਵਾ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜਸੇਵੀਆਂ ਦੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਜਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪਨ ਹੋਇਆ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਪ੍ਰੋ: ਸੁਰੇਸ਼ ਗੁਪਤਾ, ਇੰਜੀ. ਪਰਵੀਨ ਬਾਂਸਲ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਰਾਜ ਕੁਮਾਰ ਬਾਂਸਲ, ਰਵਿੰਦਰ ਕੁਮਾਰ ਗੋਇਲ, ਸਲਾਹਕਾਰ ਨੈਸ਼ਨਲ ਅਵਾਰਡੀ ਸੱਤ ਦੇਵ ਸ਼ਰਮਾ, ਬਾਪੂ ਮਾਸਟਰ ਰਾਮ ਸਰੂਪ ਅਲੀਸ਼ੇਰ ਅਤੇ ਵਿਸੇਸ਼ ਤੌਰ ਤੇ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਨਰਵਿੰਦਰ ਕੌਸ਼ਲ ਮੌਜ਼ੂਦ ਮੌਜ਼ੂਦ ਸਨ।ਐਸੋਸੀਏਸ਼ਨ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਜਨਕ ਰਾਜ ਜੋਸ਼ੀ ਵਲੋਂ ਸਾਂਝੇ ਤੌਰਤੇ ਕੀਤੇ ਗਏ ਮੰਚ ਸੰਚਾਲਣ ਦੌਰਾਨ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਦੀੰ ਨਰੋਈ ਸਿਹਤ ਲਈ ਸਮੇਂ ਸਮੇਂ ਸਿਰ ਮੈਡੀਕਲ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਮੰਨੋਰੰਜਨ ਲਈ ਸੱਭਿਆਚਾਰਕ ਸਮਾਗਮ ਕੀਤੇ ਜਾਂਦੇ ਹਨ ਤਾਂ ਜੋ ਬਜ਼ੁਰਗ ਪੈਨਸ਼ਨਰ ਆਪਣੀ ਰਹਿੰਦੀ ਜ਼ਿੰਦਗੀ ਹੱਸਦੇ ਖੇਡਦੇ ਅਤੇ ਖੁਸ਼ੀ ਨਾਲ ਬਿਤਾਉਣ।
ਰਵਿੰਦਰ ਸਿੰਘ ਗੁੱਡੂ, ਪ੍ਰੋ. ਸੁਰੇਸ਼ ਗੁਪਤਾ, ਸੱਤਦੇਵ ਸ਼ਰਮਾ, ਸੁਰਿੰਦਰਪਾਲ ਸਿੰਘ ਸਿਦਕੀ, ਗੋਵਿੰਦਰ ਸ਼ਰਮਾ, ਕੁਲਵੰਤ ਰਾਏ ਬਾਂਸਲ, ਡਾ. ਨਰਵਿੰਦਰ ਕੌਸ਼ਲ, ਬਲਦੇਵ ਗੁਪਤਾ, ਜਤਿੰਦਰ ਗੁਪਤਾ, ਮਹਿੰਦਰ ਸਿੰਘ ਢੀਂਡਸਾ, ਹਰੀ ਗੋਪਾਲ ਗਾਬਾ, ਕੈਪਟਨ ਅਨਿੱਲ ਕੁਮਾਰ ਗੋਇਲ, ਲਾਲ ਚੰਦ ਸੈਣੀ ਵਲੋਂ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵਿਚਾਰੀਆਂ ਗਈਆਂ ਅਤੇ ਸੱਭਿਆਚਾਰਕ ਗੀਤ ਵੀ ਪੇਸ਼ ਕੀਤੇ ਗਏ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …