Saturday, July 27, 2024

ਭਾਰਤੀ ਜੀਵਨ ਬੀਮਾ ਨਿਗਮ ਦਾ 67ਵਾਂ ਸਥਾਪਨਾ ਦਿਵਸ ਮਨਾਇਆ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਭਾਰਤੀ ਜੀਵਨ ਬੀਮਾ ਨਿਗਮ ਦਾ 67ਵਾਂ ਸਥਾਪਨਾ ਦਿਵਸ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਸ਼ਾਖਾ ਸੁਨਾਮ ਵਿਖੇ ਵਿਕਾਸ ਅਫਸਰ ਅਤੇ ਫੀਲਡ ਫੋਰਸ ਵਲੋਂ ਨਿਗਮ ਦਫਤਰ ਦੇ ਸਾਹਮਣੇ ਸਾਰੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਮਨਾਇਆ ਗਿਆ।ਵਿਕਾਸ ਅਧਿਕਾਰੀ ਪੰਕਜ ਡੋਗਰਾ ਅਤੇ ਵਿਨੋਦ ਕੁਮਾਰ ਕਾਂਸਲ ਨੇ ਦੱਸਿਆ ਕਿ 67 ਸਾਲ ਪਹਿਲਾਂ 1 ਸਤੰਬਰ 1956 ਨੂੰ ਭਾਰਤੀ ਜੀਵਨ ਬੀਮਾ ਨਿਗਮ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ।ਉਦੋਂ ਤੋਂ ਕਾਰਪੋਰੇਸ਼ਨ ਪੂਰੇ ਭਾਰਤ ਵਿੱਚ ਹਰ ਵਰਗ ਦੇ ਲੋਕਾਂ ਨੂੰ ਸੇਵਾ, ਸੁਰੱਖਿਆ ਅਤੇ ਬੀਮਾ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਨੰਬਰ ਇੱਕ ਬਣ ਕੇ ਦੇਸ਼ ਦੀ ਸੇਵਾ ਨੂੰ ਸਮਰਪਿਤ ਹੈ।ਇਸ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ ਸੀਨੀਅਰ ਨਾਗਰਿਕਾਂ ਅਤੇ ਹੋਰਾਂ ਲਈ ਵਿਸ਼ੇਸ਼ ਪਾਲਿਸੀਆਂ ਚਲਾ ਰਿਹਾ ਹੈ।
ਇਸ ਮੌਕੇ ਵਿਕਾਸ ਅਫਸਰਾਂ ਤੋਂ ਇਲਾਵਾ ਫੀਲਡ ਫੋਰਸ ਵਾਲੇ ਪਾਸੇ ਤੋਂ ਸੀਨੀਅਰ ਸਲਾਹਕਾਰ ਮੁਕੇਸ਼ ਕੁਮਾਰ ਗੋਇਲ, ਵਰਿੰਦਰ ਕੁਮਾਰ ਬਾਂਸਲ, ਹਿਤੇਸ਼ ਕੁਮਾਰ, ਖੁਸ਼ਦੀਪ ਭਾਗਰੀਆ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …