Saturday, July 27, 2024

ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨਾਲ ਸਾਹਿਤਕ ਸੰਵਾਦ ਰਚਾਇਆ

ਅੰਮ੍ਰਿਤਸਰ, 2 ਸਤੰਬਰ (ਦੀਪ ਦਵਿੰਦਰ ਸਿੰਘ) – ਗੁਰੂਆਂ, ਪੀਰਾਂ-ਫਕੀਰਾਂ ਅਤੇ ਦਾਨਿਸ਼ਵਰਾਂ ਵਲੋਂ ਹੋਂਦ ਵਿੱਚ ਲਿਆਂਦੀ ਗੌਰਵਮਈ ਸੰਵਾਦ ਦੀ ਪਰੰਪਰਾ ਤਹਿਤ “ਕਿਛ ਸੁਣੀਐ ਕਿਛੁ ਕਹੀਐ” ਦੇ ਅੰਤਰਗਤ ਜਨਵਾਦੀ ਲੇਖਕ ਸੰਘ ਅਤੇ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਵਿੱਚ ਅੱਜ ਏਥੇ ਕਾਲਮ ਨਵੀਸ, ਪੱਤਰਕਾਰ ਅਤੇ ਲੇਖਕ ਮਨਮੋਹਨ ਸਿੰਘ ਢਿੱਲੋਂ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਤੋਂ ਸਾਡਾ ਮਨੋਰਥ ਜਿਥੇ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣਾ ਹੈ, ਉਥੇ ਘਰ ਪਰਿਵਾਰ ਅੰਦਰ ਟੁੱਟ ਰਹੇ ਆਪਸੀ ਸੰਵਾਦ ਨੂੰ ਬਹਾਲ ਕਰਾਉਣਾ ਵੀ ਹੈ।ਉਹਨਾ ਕਿਹਾ ਕਿ ਅਜਿਹੀਆਂ ਮਹਿਫਲਾਂ ਕੇਵਲ ਰਚਨਾਵਾਂ ਦਾ ਆਦਾਨ ਪ੍ਰਦਾਨ ਹੀ ਨਹੀਂ ਕਰਦੀਆਂ ਬਲਕਿ ਸਮਾਜਿਕ ਸਾਂਝ ਦਾ ਮੁੱਢ ਵੀ ਬੰਨਦੀਆਂ ਹਨ।ਵਿਦੇਸ਼ ਤੋਂ ਪਰਤੇ ਮਨਮੋਹਨ ਸਿੰਘ ਢਿਲੋਂ ਹੁਰਾਂ ਆਏ ਲੇਖਕਾਂ ਨੂੰ ਖਿੜੇ ਮੱਥੇ ਮਿਲਦਿਆਂ ਕਿਹਾ ਕਿ ਬੇਸ਼ੱਕ ਉਹ ਆਪਣੇ ਪਰਿਵਾਰ ਦੇ ਜੀਆਂ ਕੋਲ ਰਹਿ ਕੇ ਆਏ ਹਨ, ਫਿਰ ਵੀ ਮਾਨਸਕ ਸਕੂਨ ਆਪਣੇ ਮੁਲਕ, ਆਪਣੇ ਲੋਕ ਅਤੇ ਆਪਣੇ ਸਭਿਆਚਾਰ ਵਿੱਚ ਹੀ ਵਿਚਰਦਿਆਂ ਮਿਲਦਾ ਹੈ।
ਸ਼ਾਇਰ ਮਲਵਿੰਦਰ ਅਤੇ ਡਾ. ਹੀਰਾ ਸਿੰਘ ਨੇ ਢਿਲੋਂ ਹੁਰਾਂ ਦੀਆਂ ਪੁਸਤਕਾਂ ਜਿੰਦਗੀ ਦੇ ਆਰ-ਪਾਰ, “ਅੱਖੀਂ ਡਿੱਠੇ ਪਲਾਂ ਦੀ ਗਾਥਾ” ਅਤੇ “ਬੰਦੇ ਦੀ ਵੁਕਤ ਐ ਜਿਥੇ” ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਇਹਨਾਂ ਦੇ ਲਿਖਣ ਵਿੱਚ ਸਹਿਜ਼ਤਾ ਤੇ ਬੋਲਣ ਵਿਚ ਠਰੰਮਾ ਹੈ।ਇਹੋ ਸਹਿਜਤਾ ਇਹਨਾਂ ਜੀਵਨ ਸ਼ੈਲੀ ਵਿਚ ਵੀ ਬਰਕਰਾਰ ਰੱਖੀ ਹੈ।ਪ੍ਰਮੁੱਖ ਨੇਤਰ ਸਰਜਨ ਤੇ ਸਾਹਿਤਕਾਰ ਡਾ. ਬਲਜੀਤ ਢਿੱਲੋਂ ਅਤੇ ਡਾ. ਮੋਹਨ ਨੇ ਕਿਹਾ ਕਿ ਅਜਿਹੇ ਸਮਾਗਮ ਜਿਥੇ ਲੇਖਕ ਨੂੰ ਮਾਣ ਇੱਜਤ ਬਖਸ਼ਦੇ ਹਨ, ਉਥੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ।ਸਿੱਖ ਚਿੰਤਕ ਅਤੇ ਲੇਖਕ ਦਿਲਜੀਤ ਸਿੰਘ ਬੇਦੀ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੀ ਨੱਠ ਭੱਜ ਵਾਲੀ ਜੀਵਨ ਸ਼ੈਲੀ ਅਜਿਹੇ ਸਮਾਗਮ ਸਹਿਜ਼ਤਾ ਬਖਸ਼ਦੇ ਹਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …