Friday, March 1, 2024

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ

ਸੰਗਰੂਰ, 6 ਸਤੰਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਵਿਦਿਅਰਥੀਆਂ ਨੂੰ ਵਿਦਿਅਰਥੀ ਜੀਵਨ ਵਿੱਚ ਅਧਿਆਪਕ ਦੀ ਅਹਿਮਿਅਤ ਤੋਂ ਜਾਣੂ ਕਰਾਉਣ ਦੇ ਉਦੇਸ਼ ਨਾਲ ਅਧਿਆਪਕ ਦਿਵਸ ਮਨਾਇਆ ਗਿਆ।ਸਵੇਰ ਦੀ ਸਭਾ ਮੌਕੇ ਵਿਦਿਅਰਥੀਆਂ ਵਲੋਂ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਮੈਡਮ ਜਸਪ੍ਰੀਤ ਕੌਰ, ਮੈਡਮ ਮੀਨਾਕਸ਼ੀ, ਮੈਡਮ ਰੁਪਿੰਦਰ ਕੌਰ ਆਦਿ ਅਧਿਆਪਕਾਂ ਵਲੋਂ ਵਿਦਿਅਰਥੀਆਂ ਨਾਲ ਅਧਿਆਪਕ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਸਮੂਹ ਸਟਾਫ ਵਲੋਂ ਡਾ: ਰਾਧਾ ਕ੍ਰਿਸ਼ਨਨ ਜੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ।ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਇਸ ਦਿਨ ਅਧਿਆਪਕਾ ਦੇ ਮਨੋਰੰਜਨ ਲਈ ਇਕ ਪ੍ਰੋਗਰਾਮ ਵੀ ਕੀਤਾ ਗਿਆ।ਜਿਸ ਵਿੱਚ ਚੇਅਰਪਰਸ਼ਨ ਮੈਡਮ ਮੀਨੂੰ ਸ਼ਰਮਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।ਸੈਸ਼ਨ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ।ਪ੍ਰੋਗਰਾਮ ਦਾ ਸੁਚੱਜਾ ਪ੍ਰਬੰਧ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਸੰਜੀਤ ਕੌਰ ਨੇ ਨਿਭਾਈ।ਇਸ ਮੋਕੇ ਕੇਕ ਕੱਟਿਆ ਗਿਆ ਅਤੇ ਸਕੂਲ ਪ੍ਰਿੰਸੀਪਲ ਨੇ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …