ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਨਿਸ਼ਾਨ ਏ ਸਿੱਖੀ ਸੰਸਥਾ ਵਲੋਂ ਟ੍ਰੇਨਿੰਗ ਦੁਆਰਾ ਮੈਥ ਉਲੰਪੀਆਡ ਮੁਕਾਬਲੇ ‘ਚ ਭਾਗ ਲਿਆ।ਜਿਸ ਵਿਚ ਸਕੂਲ ਵਿਦਿਆਰਥਣ ਨੇ ਹੌਂਸਲਾ ਅਫਜ਼ਾਈ ਰਾਸ਼ੀ ਹਾਸਲ ਕੀਤੀ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥਣ ਪੰਥਪ੍ਰੀਤ ਕੌਰ ਨੇ ਹੌਂਸਲਾ ਅਫਜਾਈ ‘ਚ 500 ਰੁਪਏ ਦੀ ਨਕਦ ਰਾਸ਼ੀ ਹਾਸਲ ਕੀਤੀ ਹੈ।ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਜੀਵਨ ‘ਚ ਇਵੇਂ ਹੀ ਮਿਹਨਤ ਕਰਦੇ ਰਹਿਣ ਤੇ ਜਿੰਦਗੀ ਦੇ ਉਚੇ ਮੁਕਾਮਾਂ ਨੂੰ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …