Friday, November 22, 2024

ਮਾ. ਤਰਲੋਚਨ ਸਿੰਘ ਨੂੰ ਸਮਰਪਿਤ ਕੀਤੀ ਲੇਖਕ ਮੰਚ ਦੀ ਮੀਟਿੰਗ

ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਲੇਖਕ ਮੰਚ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਵਿਖੇ ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।ਇਹ ਇਕੱਤਰਤਾ ਪ੍ਰਸਿੱਧ ਨਾਟਕਕਾਰ, ਗੀਤਕਾਰ, ਫਿਲਮੀ ਲੇਖਕ ਮਾ. ਤਰਲੋਚਨ ਸਿੰਘ ਸਮਰਾਲਾ ਨੂੰ ਸਮਰਪਿਤ ਕੀਤੀ ਗਈ।ਮੀਟਿੰਗ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਕਵੀ ਸ਼ਿਵ ਨਾਥ, ਤਰਲੋਚਨ ਸਿੰਘ, ਦੇਸ ਰਾਜ ਕਾਲੀ, ਸ਼ਾਇਰ ਹਰਜਿੰਦਰ ਬੱਲ, ਹਿੰਦੀ ਦੇ ਪ੍ਰਸਿੱਧ ਲੇਖਕ ਰਮੇਸ਼ ਕੁੰਤਲ ਮੇਘ, ਸੁਬੇਗ ਸੱਧਰ, ਜਗਜੀਤ ਕੋਮਲ ਅਤੇ ਦਵਿੰਦਰਪਾਲ ਸ਼ਰਮਾ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਾਸਟਰ ਤਰਲੋਚਨ ਸਿੰਘ ਸਮਰਾਲਾ ਜੀ ਦੇ ਬਾਰੇ ਅਗਲੇ ਦਿਨਾਂ ਵਿੱਚ ਸੈਮੀਨਾਰ ਕਰਕੇ ਉਨਾਂ ਦੇ ਨਾਟਕਾਂ ਬਾਰੇ ਗੱਲ ਕੀਤੀ ਜਾਵੇ ਅਤੇ ਅਕਤੂਬਰ/ਨਵੰਬਰ ਵਿੱਚ ਵੱਡਾ ਸਮਾਗਮ ਕਰਕੇ ਨਾਟਕ ਕਰਵਾਏ ਜਾਣ।ਜਿਸ ਲਈ ਕੈਨੇਡਾ ਵਾਸੀ ਨਾਟਕਕਾਰ ਰਣਬੀਰ ਰਾਣਾ ਨਾਲ ਸੰਪਰਕ ਕੀਤਾ ਜਾਵੇਗਾ।ਇਸ ਦੀ ਜ਼ਿੰਮੇਵਾਰੀ ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸ਼ਾਹੀ ਨੂੰ ਸੌਂਪੀ ਗਈ।
ਹਾਜ਼ਰ ਸਾਹਿਤਕਾਰਾਂ ਨੇ ਰਚਨਾਵਾਂ ਪੜ੍ਹੀਆਂ ਜਿਹਨਾਂ ’ਤੇ ਉਸਾਰੂ ਬਹਿਸ ਕਰਨ ਵਾਲਿਆਂ ਵਿੱਚ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਗੁਰਭਗਤ ਸਿੰਘ, ਕਮਲਜੀਤ ਨੀਲੋਂ, ਅਵਤਾਰ ਸਿੰਘ ਉਟਾਲ, ਰਾਜਪਾਲ ਦਿੱਗਪਾਲ, ਲਖਬੀਰ ਸਿੰਘ ਬਲਾਲਾ, ਡਾ. ਹਰਜਿੰਦਰਪਾਲ ਸਿੰਘ, ਰੁਪਿੰਦਰਪਾਲ ਗਿੱਲ, ਕੇਵਲ ਕੁੱਲੇਵਾਲੀਆ, ਅਮਨਦੀਪ ਸਿੰਘ, ਨਾਇਬ ਸਿੰਘ ਟਿਵਾਣਾ ਆਦਿ ਹਾਜ਼ਰ ਹੋਏ। ਮੀਟਿੰਗ ਦੀ ਕਾਰਵਾਈ ਦਲਜੀਤ ਸ਼ਾਹੀ ਨੇ ਚਲਾਈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …