Friday, November 22, 2024

ਐਨ.ਐਸ.ਐਸ ਵਿਭਾਗ ਨੇ ਮਨਾਇਆ ਮਾਨਵ ਸੇਵਾ ਸੰਕਲਪ ਦਿਵਸ

ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਅਤੇ ਐਨ.ਐਸ.ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ, ਸਰਕਾਰੀ ਹਸਪਤਾਲ ਅਤੇ ਮਿਊਂਸੀਪਲ ਕਮੇਟੀ ਸੁਨਾਮ ਨੇ ਸਾਂਝੇ ਤੌਰ ਤੇ ਭਾਈ ਘਨਈਆ ਜੀ ਦੀ ਬਰਸੀ ਨੂੰ ਮਾਨਵ ਸੇਵਾ ਸੰਕਲਪ ਦਿਵਸ ਦੇ ਤੌਰ ‘ਤੇ ਮਨਾਇਆ।ਡਾ. ਪ੍ਰਭਜੋਤ ਸਿੰਘ ਨੇ ਵਲੰਟੀਅਰਾਂ ਨੂੰ ਸੱਟ ਲੱਗਣ ਅਤੇ ਬੇਹੋਸ਼ ਹੋਣ ਉਪਰੰਤ ਦਿੱਤੀ ਜਾਣ ਵਾਲੀ ਮੁੱਢਲੀ ਡਾਕਟਰੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਸੀ.ਪੀ.ਆਰ ਬਾਰੇ ਵੀ ਦੱਸਿਆ।ਡਾ. ਕੁਲਦੀਪ ਗਰਗ ਨੇ ਵਲੰਟੀਅਰਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਦੂਜਿਆਂ ਦੀ ਮਦਦ ਕਰਨ ਲਈ ਪਹਿਲਾਂ ਸਾਨੂੰ ਆਪ ਮਜ਼ਬੂਤ ਹੋਣਾ ਪਏਗਾ।ਆਪਣੇ ਖਾਣ-ਪਾਣ ਦਾ ਖਿਆਲ ਰੱਖਣਾ ਪਏਗਾ।ਉਹਨਾਂ ਨੇ ਖੂਨ ਵਿੱਚ ਪਾਏ ਜਾਣ ਵਾਲੇ ਪਲੇਟਲੈਟਸ ਸੈਲਾਂ ਬਾਰੇ ਜਾਣਕਾਰੀ ਦਿੱਤੀ।ਨਗਰ ਕੌਂਸਲ ਸੁਨਾਮ ਤੋਂ ਵਿੱਕੀ ਨੇ ਵਲੰਟੀਅਰਾਂ ਨੂੰ ਆਪਣੇ ਆਲ਼ੇ ਦੁਆਲ਼ੇ ਨੂੰ ਸਾਫ਼ ਸੁੱਥਰਾ ਰੱਖਣ ਲਈ ਪ੍ਰੇਰਿਤ ਕੀਤਾ।ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜੇਦਾਨ ਵਿੱਚ ਪਾਉਣ ਦੀ ਗੱਲ ਕਹੀ।ਰਸੋਈ ਦੇ ਗਿੱਲੇ ਕੂੜੇ ਤੋਂ ਖ਼ਾਦ ਬਣਾਉਣ ਦੀ ਜਾਣਕਾਰੀ ਵੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ.ਰਮਨਦੀਪ ਕੌਰ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਭਾਈ ਘਨਈਆ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਵਲੰਟੀਅਰਾਂ ਨੂੰ ਉਹਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮਿਊਂਸੀਪਲ ਕਮੇਟੀ ਸੁਨਾਮ ਤੋਂ ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ, ਕਮਿਊਨਿਟੀ ਫੈਸੀਲੀਟੇਟਰ ਸਿੰਗਾਰਾ ਸਿੰਘ ਅਤੇ ਓਹਨਾਂ ਦੀ ਟੀਮ, ਵਾਇਸ ਪ੍ਰਿੰਸੀਪਲ ਡਾ ਅਚਲਾ, ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋ. ਚਮਕੌਰ ਸਿੰਘ, ਡਾ. ਮਨਪ੍ਰੀਤ ਕੌਰ, ਪ੍ਰੋ. ਰਜਨੀ, ਰਣਜੀਤ ਸਿੰਘ, ਪਰਮਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …