Sunday, October 6, 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਨਿਊ ਇੰਡੀਆ ਲਿਟਰੇਸੀ ਤਹਿਤ ਪ੍ਰੋਗਰਾਮ

ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਸੰਜੀਵ ਕੁਮਾਰ ਡੀ.ਈ.ਓ (ਐਸ.ਸੀ), ਡਾਇਟ ਪ੍ਰਿੰਸੀਪਲ ਵਰਿੰਦਰ ਕੌਰ ਅਤੇ ਸੰਗਰੂਰ, ਪ੍ਰਿੰਸੀਪਲ ਡਾਕਟਰ ਓਮ ਪ੍ਰਕਾਸ਼ ਸੇਤੀਆ, ਯਾਦਵਿੰਦਰ ਸਿੰਘ ਕੰਪਿਊਟਰ ਫੈਕਲਟੀ ਇੰਚਾਰਜ਼ ਐਨ.ਆਈ.ਐਲ.ਪੀ, ਨੀਤੂ ਸ਼ਰਮਾ ਐਨ.ਆਈ.ਐਲ.ਪੀ ਇੰਚਾਰਜ਼ ਦੀ ਅਗਵਾਈ ਹੇਠ ਐਨ.ਸੀ.ਸੀ ਵਲੰਟੀਅਰ ਲਕਸ਼ਮੀ, ਸੰਦੀਪ ਕੌਰ, ਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਅਤੇ ਗੌਰਮਿੰਟ ਪ੍ਰਾਇਮਰੀ ਸਕੂਲ ਸ਼ੇਰੋ ਦੇ ਇੰਚਾਰਜ਼ ਗੁਰਭੇਜ ਸਿੰਘ ਦੀ ਅਗਵਾਈ ਅਧੀਨ ਗੁਰਜਿੰਦਰ ਸਿੰਘ ਨੇ ਐਨ.ਆਈ.ਐਲ.ਪੀ ਵਲੰਟੀਅਰ ਤੌਰ ‘ਤੇ ਕੰਮ ਕੀਤਾ।ਐਨ.ਆਈ.ਐਲ.ਪੀ ਵਲੰਟੀਅਰ ਨੇ ਪੇਪਰ ਵਿੱਚ 35 ਸਾਲ ਤੋਂ 80 ਸਾਲ ਤੱਕ ਦੇ ਸਿੱਖਿਆਰਥੀਆਂ ਨੇ ਭਾਗ ਲਿਆ।ਇਨ੍ਹਾਂ ਸਾਰਿਆਂ ਸਿਖਿਆਰਥੀਆਂ ਨੂੰ ਐਨ.ਆਈ.ਐਲ.ਪੀ ਵਲੰਟੀਅਰ ਦੁਆਰਾ ਵੱਖ-ਵੱਖ ਸਥਾਨ ਹੰਦੂ ਪੱਤੀ, ਅਮਰਾ ਪੱਤੀ, ਢਿੱਲੋਂ-ਪੱਤੀ ਵਿੱਚ ਸ਼ਾਮ ਨੂੰ ਪੜਾਇਆ ਜਾਂਦਾ ਹੈ ਤਾਂ ਜੋ ਸਾਖਰਤਾ ਮਿਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤੇ ਸ਼ੇਰੋ ਪਿੰਡ ਨੂੰ ਗੈਰ ਸਾਖਰਤਾ ਤੋਂ ਮੁਕਤ ਕਰਾਇਆ ਜਾ ਸਕੇ, ਪੇਪਰ ਦੌਰਾਨ ਐਸ.ਐਮ.ਸੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਏ।
ਇਸ ਸਮੇਂ ਗੁਰਪ੍ਰੀਤ ਸਿੰਘ ਚੇਅਰਮੈਨ, ਮੱਖਣ ਸਿੰਘ ਸਾਬਕਾ ਚੇਅਰਮੈਨ, ਵਾਈਸ ਚੇਅਰਮੈਨ ਕੰਚਨ ਰਾਣੀ ਵੀ ਮੌਜ਼ੂਦ ਰਹੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …