Sunday, December 3, 2023

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਸਬੰਧ ‘ਚ ਭਾਜਪਾ ਵਲੋਂ ਖੂਨਦਾਨ ਕੈਂਪ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਭਾਜਪਾ ਦੇ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਸਬੰਧੀ ਨਿਊ ਲਾਈਫ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਅਤੇ ਹਲਕਾ ਉਤਰੀ ਦੇ ਇੰਚਾਰਜ਼ ਸੁਖਮਿੰਦਰ ਸਿੰਘ ਪਿੰਟੂ ਵਿਸ਼ੇਸ਼ ਤੌਰ ‘ਤੇ ਪਹੁੰਚੇ।ਕੈਂਪ ਦੌਰਾਨ ਆਮ ਲੋਕਾਂ ਅਤੇ ਭਾਜਪਾ ਵਰਕਰਾਂ ਨੇ ਖੂਨਦਾਨ ਕੀਤਾ।ਅਦਲੱਖਾ ਬਲੱਡ ਬੈਂਕ ਦੀ ਪੂਰੀ ਟੀਮ ਵਲੋਂ ਵੀ ਸੇਵਾਵਾਂ ਭੇਂਟ ਕੀਤੀਆਂ ਗਈਆਂ।ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਅਰਵਿੰਦਰ ਸਿੰਘ ਵੜੈਚ ਅਤੇ ਹਰਜਿੰਦਰ ਸਿੰਘ ਰਾਜਾ ਵਲੋਂ ਸਰਟਫਕੇਟ ਦਿੱਤੇ ਗਏ ਅਤੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਰਣਧੀਰ ਸਿੰਘ ਕੈਸ਼ੀਅਰ, ਕਵਲਜੀਤ ਸਿੰਘ ਬੱਲ, ਰਾਜਿੰਦਰ ਰਾਵਤ, ਪਵਿੱਤਰਜੀਤ ਵੜੈਚ, ਡਾਕਟਰ ਰਮੇਸ਼ ਚੋਪੜਾ, ਮਜ਼ਰ ਸਿੰਘ, ਵਾਰਿਸ ਰਾਜਪੂਤ ਤੇ ਸਾਗਰ ਆਦਿ ਹਾਜ਼ਰ ਸਨ।

Check Also

ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ

ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …