ਸਮਰਾਲਾ, 28 ਸਤੰਬਰ (ਇੰਦਰਜੀਤ ਸਿੰਘ ਕੰਗ) – ਸ਼ਿਵ ਸੈਨਾ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਦੀ ਅਗਵਾਈ ‘ਚ ਸਰਹਿੰਦ ਨਹਿਰ ਵਿੱਚ ਪੂਰੇ ਵਿਧੀ ਵਿਧਾਨ ਨਾਲ ਸ੍ਰੀ ਗਣੇਸ਼ ਨੂੰ ਜਲ ਪ੍ਰਵਾਹ ਕੀਤਾ ਗਿਆ।ਸਮਾਜ ਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਮਮਤਾ ਛਾਬੜਾ ਦੁਆਰਾ ਗਣੇਸ਼ ਉਤਸਵ ਮੌਕੇ ਆਪਣੇ ਘਰ ਵਿਖੇ ਗਣੇਸ਼ ਪੂਜਾ ਕਰਵਾਈ ਗਈ।ਜਿਸ ਦੌਰਾਨ ਪਿਛਲੇ 21 ਦਿਨਾਂ ਤੋਂ ਘਰ ਵਿੱਚ ਕੀਰਤਨ ਅਤੇ ਨਿਰੰਤਰ ਲੰਗਰ ਵੀ ਚੱਲਦਾ ਰਿਹਾ।ਇਸ ਉਪਰੰਤ ਅੱਜ 21ਵੇਂ ਦਿਨ ਗਣੇਸ਼ ਉਤਸਵ ਮੌਕੇ ਗਣੇਸ਼ ਪੂਜਾ ਕਰਵਾਈ ਗਈ।ਜਿਸ ਵਿੱਚ ਰਮਨ ਵਡੇਰਾ ਅਤੇ ਨੀਰਜ ਸਿਹਾਲਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਗਣੇਸ਼ ਪੂਜਾ ਉਪਰੰਤ ਇੱਕ ਵੱਡੇ ਜਥੇ ਦੇ ਰੂਪ ਵਿੱਚ ਪੂਰੇ ਵਿਧੀ ਵਿਧਾਨ ਨਾਲ ਗਣੇਸ਼ ਜੀ ਨੂੰ ਗੜ੍ਹੀ ਪੁੱਲ ਵਿਖੇ ਪਾਠ ਪੂਜਾ ਉਪਰੰਤ ਰੀਤੀ ਰਿਵਾਜ਼ਾਂ ਮੁਤਾਬਿਕ ਪਾਣੀ ਵਿੱਚ ਜਲ ਪ੍ਰਵਾਹ ਕੀਤਾ ਗਿਆ।
ਇਸ ਮੌਕੇ ਵਿੱਕੀ ਵਡੇਰਾ, ਵਿੱਕੀ ਰਾਣਾ, ਨਿਸ਼ਾ, ਅਰਬ ਵਡੇਰਾ, ਮੁਕੇਸ਼ ਅਨੰਦ, ਸੀਮਾ ਸ਼ਰਮਾ, ਦਲਜੀਤ ਲਾਡੀ, ਕਿਰਨ ਬਾਲਾ ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …