Sunday, December 3, 2023

ਸੀ.ਪੀ.ਆਈ ਲਿਬਰੇਸ਼ਨ ਨੇ ਮਨਾਇਆ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਪਾਰਟੀ ਵਲੋਂ ਸ਼ਹੀਦ-ਏ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਨੌਜਵਾਨਾਂ ਤੇ ਔਰਤਾਂ ਸਮੇਤ ਸਮੂਹ ਪਾਰਟੀ ਆਗੂਆਂ ਵਲੋਂ ਉਤਸ਼ਾਹ ਪੂਰਵਕ ਐਸ.ਡੀ.ਐਮ ਦਫਤਰ ਵਿਖੇ ਲੱਗੇ ਪੱਕੇ ਮੋਰਚੇ ਦੌਰਾਨ ਲਹਿਰਾਗਾਗਾ ਵਿਖੇ ਮਨਾਇਆ ਗਿਆ।ਮੁੱਖ ਬੁਲਾਰੇ ਕਾਮਰੇਡ ਸ਼ੁਖਦਰਸ਼ਨ ਸਿੰਘ ਨੱਤ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਲਾਮਿਸਾਲ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ, ਸਾਨੂੰ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ ‘ਤੇ ਚੱਲ ਕੇ ਲੋਕਾਂ ਦੀ ਵੱਡੀ ਲਾਮਬੰਦੀ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸਾਥੀ ਰਾਜਗੁਰੂ, ਸੁਖਦੇਵ ਤੋਂ ਇਲਾਵਾ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਦੇਸ਼ ਆਜਾਦ ਹੋਇਆ ਸੀ।ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਕੰਮ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ।
ਇਸ ਮੌਕੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਜਿਲ੍ਹਾ ਪ੍ਰਧਾਨ ਕਾਮਰੇਡ ਪ੍ਰੇਮ ਸਿੰਘ ਖਡਿਆਲੀ, ਤਹਿਸੀਲ ਪ੍ਰਧਾਨ ਕਾਮਰੇਡ ਬਿੱਟੂ ਸਿੰਘ ਖੋਖਰ, ਜਿਲ੍ਹਾ ਪ੍ਰੈਸ ਸਕੱਤਰ ਕੁਲਵੰਤ ਛਾਜ਼ਲੀ, ਜਿਲ੍ਹਾ ਕਮੇਟੀ ਮੈਂਬਰ ਧਰਮਪਾਲ ਸਿੰਘ ਸੁਨਾਮ, ਜਿਲ੍ਹਾ ਮੀਤ ਪ੍ਰਧਾਨ ਬਾਬਾ ਘੁਮੰਡ ਸਿੰਘ ਉਗਰਾਹਾਂ, ਜਿਲ੍ਹਾ ਸਕੱਤਰ ਮਨਜੀਤ ਕੌਰ ਆਲੋਅਰਖ, ਗੁਰਤੇਜ ਸਿੰਘ ਰਾਠੀ, ਕਾਮਰੇਡ ਮਿੰਦਰ ਸਿੰਘ ਉਗਰਾਹਾਂ, ਭਾਰਤ ਦੀ ਕ੍ਰਾਂਤੀਕਾਰੀ ਮਜ਼ਦੂਰ ਪਾਰਟੀ ਵਿਗਾਸ ਆਗੂ ਸੇਬੀ ਖੰਡੇਬਾਦ, ਬੱਬੀ ਲਹਿਰਾ, ਸੰਦੀਪ ਖੰਡੇਬਾਦ ਨੇ ਵੀ ਆਪਣੇ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਗਾਂਹਵਧੂ ਸੋਚ ਨੌਜਵਾਨ ਮੁੰਡੇ-ਕੁੜੀਆਂ ਲਿਜਾਣ ਲਈ ਪ੍ਰੇਰਿਤ ਕੀਤਾ।

Check Also

ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ

ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …