ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ’ਤੇ ‘ਸਵੱਛਤਾ ਹੀ ਸੇਵਾ-ਸਵੱਛਤਾ ਅਭਿਆਨ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਡਾ. ਸਤਿੰਦਰ ਢਿੱਲੋਂ ਦੀ ਅਗਵਾਈ ਹੇਠ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।ਜਿਸ ਵਿੱਚ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਅਤੇ ਸਾਡੀ ਜੀਵਨ-ਜਾਂਚ ਇਸ ਪ੍ਰਕਾਰ ਦੀ ਹੋ ਗਈ ਹੈ ਕਿ ਅਸੀ ਚੇਤੰਨ ਅਤੇ ਅਵਚੇਤਨ ਰੂਪ ’ਚ ਕਈ ਵਾਰ ਸਫ਼ਾਈ ਅਤੇ ਵਾਤਾਵਰਣ ਪ੍ਰਦੂਸ਼ਕਾਂ ਨੂੰ ਅਣਦੇਖਿਆ ਕਰ ਜਾਂਦੇ ਹਾਂ।ਪ੍ਰੰਤੂ ਸਾਨੂੰ ਵਾਤਾਵਰਣ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ ਅਤੇ ਕੁਦਰਤੀ ਸਰੋਤਾਂ ਦੀ ਬੇਫ਼ਜ਼ੂਲ ਵਰਤੋਂ ’ਤੇ ਰੋਕ ਲਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਸਰਕਾਰ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ’ਚ ਉਨ੍ਹਾਂ ਦਾ ਸਾਥ ਦੇਈਏ।
ਪ੍ਰਿੰ: ਹਰਪ੍ਰੀਤ ਕੌਰ ਨੇ ਕਿਹਾ ਕਿ ਵੱਖ-ਵੱਖ ਸਮੇਂ ਦੌਰਾਨ ਉਕਤ ਅਭਿਆਨ ਤਹਿਤ ਪਲਾਸਟਿਕ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ’ਤੇ ਐਕਟੇਸ਼ਨ ਲੈਕਚਰ, ਵੇਸਟ ਮੈਨੇਜ਼ਮੈਂਟ ’ਤੇ ਸੈਮੀਨਾਰ, ਸਵੱਛਤਾ ਹੀ ਸੇਵਾ ਲਈ ਸਹੁੰ ਚੁੱਕ ਸਮਾਗਮ, ਸਵੱਛਤਾ ਮੁਹਿੰਮ ਲਈ ਰੈਲੀ ਅਤੇ ਸਵੱਛਤਾ ਹੀ ਸੇਵਾ ਦੇ ਵਿਸ਼ੇ ’ਤੇ ਸਲੋਗਨ ਰਾਈਟਿੰਗ ਅਤੇ ਵਾਦ-ਵਿਵਾਦ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ।ਡਾ. ਢਿੱਲੋਂ ਅਤੇ ਕਾਲਜ ਐਨ.ਐਸ.ਐਸ ਵਲੰਟੀਅਰ ਦੀਆਂ ਕੋਸ਼ਿਸ਼ਾਂ ਦੀ ਸਰਾਹਣਾ ਕੀਤੀ।
ਇਸ ਪ੍ਰੋਗਰਾਮ ਵਿਚ ਡਾ. ਇੰਦੂ ਸੁਧੀਰ, ਡਾ. ਸੁਮਨ ਸੱਗੂ, ਡਾ. ਜੋਤਪ੍ਰੀਤ ਕੌਰ, ਡਾ. ਰਿਤੂ ਅਰੋੜਾ, ਸ੍ਰੀਮਤੀ ਹਰਸਿਮਰਨਜੀਤ ਕੌਰ, ਸੀ੍ਰਮਤੀ ਅੰਜ਼ੂ ਸ਼ਰਮਾ ਵਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …