Saturday, March 8, 2025
Breaking News

ਸੂਬਾ ਪੱਧਰੀ ਤੀਰ ਅੰਦਾਜ਼ੀ ਮੁਕਾਬਲਿਆਂ ‘ਚ ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਜਿੱਤੇ ਮੈਡਲ

ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਤੀਰ ਅੰਦਾਜ਼ੀ ਦੇ ਰਾਜ ਪੱਧਰੀ ਖੇਡ ਮੁਕਾਬਲੇ ਪਿਛਲੇ ਦਿਨੀਂ ਅਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਜਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਖੇਡਾਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਅੰਡਰ-14 (ਇੰਡੀਅਨ ਰਾਊਂਡ) ਗਰੁੱਪ ਦੇ ਬੱਚੇ ਸੁਖਜੋਤ ਕੌਰ ਨੇ 30 ਮੀ. ਗੋਲਡ, ਮਿਕਸ ਟੀਮ ਗੋਲਡ, ਓਲੰਪਿਕ ਫਾਇਟ ਗੋਲਡ, ਟੀਮ ਸਿਲਵਰ ਅਤੇ ਓਵਰਆਲ ਸਿਲਵਰ ਮੈਡਲ, ਵਿਸ਼ਵਜੀਤ ਸਿੰਘ ਨੇ ਮਿਕਸ ਟੀਮ ਗੋਲਡ, ਓਲੰਪਿਕ ਫਾਇਟ ਗੋਲਡ, 20 ਮੀ. ਸਿਲਵਰ, ਟੀਮ ਸਿਲਵਰ, 30 ਮੀ. ਬਰਾਊਂਜ ਅਤੇ ਓਵਰਆਲ ਬਰਾਊਂਜ ਮੈਡਲ, ਪਰਉਪਕਾਰ ਸਿੰਘ ਨੇ ਟੀਮ ਸਿਲਵਰ ਮੈਡਲ ਹਾਸਲ ਕੀਤਾ।ਅੰਡਰ-14 (ਕਪਾਊਂਡ ਰਾਊਂਡ) ਵਿੱਚ ਨਿਹਾਲ ਸਿੰਘ ਨੇ 50 ਮੀ. ਰੈਕਿੰਗ ਫਸਟ ਸਿਲਵਰ, ਸੈਕਿੰਡ ਰੈਕਿੰਗ ਬਰਾਊਂਜ, ਓਲਪਿੰਕ ਫਾਇਟ ਗੋਲਡ, ਓਵਰਆਲ ਸਿਲਵਰ ਮੈਡਲ, ਅੰਡਰ-14 (ਰਿਕਵ) ਵਿੱਚ ਪਨਾਜ਼ਵੀਰ ਕੌਰ ਨੇ 50 ਮੀ. ਫਸਟ ਰੈਕਿੰਗ ਬਰਾਊਂਜ, 50 ਮੀ. ਸੈਕਿੰਡ ਰੈਕਿੰਗ ਬਰਾਊਂਜ, ਟੀਮ ਬਰਾਊਂਜ, ਓਲੰਪਿਕ ਫਾਇਟ ਬਰਾਊਂਜ, ਮਿਕਸ ਟੀਮ ਬਰਾਊਂਜ, ਓਵਰਆਲ ਬਰਾਊਂਜ ਮੈਡਲ ਹਾਸਲ ਕੀਤੇ।ਇਨਾਂ੍ਹ ਮੁਕਾਬਲਿਆਂ ਵਿੱਚ ਸਕੂਲ ਦੇ ਬੱਚਿਆਂ ਨੇ ਕੁੱਲ 22 ਮੈਡਲ ਹਾਸਲ ਕਰਕੇ ਪੂਰੇ ਸੂਬੇ ਵਿੱਚ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱੱਤੀ।ਪ੍ਰਿੰਸੀਪਲ ਯਸਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਆਰਚਰੀ ਕੋਚ ਸੇਵਕ ਸਿੰਘ, ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਡੀ.ਪੀ.ਈ ਹਾਜ਼ਰ ਸਨ ।

Check Also

ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 28 ਮਾਰਚ ਨੂੰ ਹੋਵੇਗਾ- ਰਘੂਜੀਤ ਸਿੰਘ ਵਿਰਕ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਟੇਕ ਸਿੰਘ ਜਥੇਦਾਰ ਨਿਯੁੱਕਤ ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ) …