ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ `ਖੇਡਾਂ ਵਤਨ ਪੰਜਾਬ ਦੀਆਂ` ਵਿੱਚ ਸੂਬਾ ਪੱਧਰੀ ਮੁਕਾਬਲਆਂ ਵਿੱਚ ਭਾਗ ਲੈਂਦੇ ਹੋਏ ਮੈਡਲ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਏਅਰ ਸ਼ੂਟਿੰਗ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਅਰਸ਼ ਗੋਇਲ ਨੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।ਸਿਮਰਨ ਕੌਰ ਨੇ ਅੰਡਰ 19 ਲੜਕੀਆਂ ਦੇ ਹੋਏ ਵੂਸ਼ੋ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬ੍ਰੋਨਜ ਮੈਡਲ ਹਾਸਿਲ ਕੀਤਾ।ਇਸੇ ਤਰ੍ਹਾਂ ਹੋਏ ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਗਦਵੀਰ ਸਿੰਘ ਨੇ ਬ੍ਰੋਨਜ਼ ਮੈਡਲ ਪ੍ਰਾਪਤ ਕੀਤਾ।
ਸਕੂਲ ਪ੍ਰਿੰਸੀਪਲ ਨੇ ਦਸਿਆ ਕਿ ਜਿਸ ਤਰਾਂ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਰਾਜ-ਪੱਧਰੀ ਮੁਕਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਉਸੇ ਤਰਾਂ ਇਸ ਵਾਰ ਵੀ ‘ਖੇਡਾਂ ਵਤਨ ਪੰਜਾਬ ਦੀਆਂ, ਵਿੱਚ ਚੰਗਾ ਪ੍ਰਦਸ਼ਰਨ ਕਰਦੇ ਹੋਏ ਨਾਮਣਾ ਖੱਟਿਆ ਅਤੇ ਪੰਜਾਬ ਸਰਜਾਰ ਵਲੋ ਨਕਦ ਰਾਸ਼਼ੀ ਪ੍ਰਾਪਤ ਕੀਤੀ।ਉਹਨਾਂ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਕੋਚ ਪ੍ਰਿਥਵੀ ਸਿੰਘ ਨੂੰ ਵੀ ਜਿੱਤ ਦੀ ਵਧਾਈ ਦਿੱਤੀ।
Check Also
ਆਈ.ਡੀ.ਬੀ.ਆਈ ਬੈਂਕ ਵਲੋਂ ਸਰਕਾਰੀ ਸਕੂਲ ਕੋਟਦੁਨਾ ਨੂੰ ਆਰ.ਓ ਤੇ ਵਾਟਰ ਕੂਲਰ ਦਾਨ
ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪਿੰਡ ਕੋਟਦੁੱਨਾ ਦੇ ਆਈ.ਡੀ.ਬੀ.ਆਈ ਬੈਂਕ ਵਲੋਂ ਮੈਨੇਜਰ …