ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਸਪਿੱਕ ਮੈਕੇ ਸੰਸਥਾ ਦੇ ਉਚੇਚੇ ਯਤਨਾਂ ਸਦਕਾ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ)
ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਂਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਦੇ ਲਈ ਕਲਾਸੀਕਲ ਸੰਗੀਤ ਸੰਮੇਲਨ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈਕੰ. ਸਕੂਲ ਨਰੇਸ਼ ਕਾਲੀਆ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈਕੰ. ਸਕੂਲ ਅਤੇ ਭਗਤ ਪੂਰਨ ਸਿੰਘ ਇੰਸੀਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਵਿਦਿਆਰਥੀਆਂ ਨੂੰ ਪੰਡਿਤ ਗੌਰਵ ਮਜ਼ੂਮਦਾਰ ਉਘੇ ਸਿਤਾਰ ਵਾਦਕ ਅਤੇ ਡਾ. ਵਿਨੋਦ ਕੁਮਾਰ ਮਿਸ਼ਰਾ ਤਬਲਾ ਵਾਦਕ ਨੇ ਕਲਾਸੀਕਲ ਸੰਗੀਤ ਦੀਆਂ ਵੱਖ-ਵੱਖ ਧੁਨਾਂ ਸੁਣਾ ਕੇ ਮੰਤਰ ਮੁਗਧ ਕੀਤਾ।ਉਨ੍ਹਾਂ ਕਿਹਾ ਕਿ ਸਪਿੱਕ ਮੈਕੇ ਸੰਸਥਾ ਵਿੱਚ ਵਲੰਟੀਅਰ ਵਜੋਂ ਸੇਵਾ ਕਰ ਰਹੇ ਹਰੀਸ਼ ਧਵਨ ਕੋਆਰਡੀਨੇਟਰ ਪੰਜਾਬ ਅਤੇ ਦਲਬੀਰ ਸਿੰਘ ਦਾ ਉਦੇਸ਼ ਅਜਿਹੇ ਕਲਾਸੀਕਲ ਸੰਗੀਤਵਾਦਕਾਂ ਨੂੰ ਅੱਜ ਦੀ ਪੀੜ੍ਹੀ ਨਾਲ ਜੋੜਨਾ ਹੈ, ਤਾਂ ਕਿ ਉਹ ਇਨ੍ਹਾਂ ਸੰਗੀਤ ਸਾਜ਼ਾਂ ਅਤੇ ਸੰਗੀਤ ਵਾਦਕਾਂ ਤੋਂ ਜਾਣੂ ਹੋ ਸਕਣ।ਉਨ੍ਹਾਂ ਕਿਹਾ ਕਿ ਸਪਿੱਕ ਮੈਕੇ ਸੰਸਥਾ ਵਿੱਦਿਅਕ ਸੰਸਥਾਵਾਂ ਅੰਦਰ ਕਲਾਸੀਕਲ ਸੰਗੀਤ ਦੇ ਅਜਿਹੇ ਉਚ ਕੋਟੀ ਕਲਾਕਾਰਾਂ ਨੂੰ ਸਮੇਂ ਸਮੇਂ ‘ਤੇ ਲੈ ਕੇ ਨਵੀਂ ਪੀੜ੍ਹੀ ਦੇ ਬੱਚਿਆਂ ਨਾਲ ਮਿਲਾਉਂਦੀ ਰਹਿੰਦੀ ਹੈ ਵਧੀਆ ਉਪਰਾਲਾ ਹੈ।
ਇਸ ਮੌਕੇ ਉਘੇ ਸਿਤਾਰਵਾਦਕ ਪੰਡਿਤ ਗੌਰਵ ਮਜ਼ੂਮਦਾਰ ਅਤੇ ਤਬਲਾਵਾਦਕ ਡਾ. ਵਿਨੋਦ ਕੁਮਾਰ ਮਿਸ਼ਰਾ, ਹਰੀਸ਼ ਧਵਨ, ਦਲਬੀਰ ਸਿੰਘ ਅਤੇ ਅਭਿਨਵ ਅਰੋੜਾ ਨੂੰ ਪਿੰਗਲਵਾੜਾ ਸੰਸਥਾ ਦੇ ਡਾ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸ਼ਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ, ਰਜਿੰਦਰ ਪਾਲ ਸਿੰਘ, ਗੁਰਨਾਇਬ ਸਿੰਘ, ਮੈਡਮ ਸੁਨੀਤਾ ਨਈਅਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media