ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਐਨ.ਐਸ.ਐਸ ਯੂਨਿਟ ਦੁਆਰਾ ‘ਮੇਰੀ ਮਾਟੀ ਮੇਰਾ ਦੇਸ਼` ਅਭਿਆਨ ਦੇ ਤਹਿਤ ਅੰਮ੍ਰਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਅੰਮ੍ਰਿਤ ਕਲਸ਼ ਚੁੱਕ ਕੇ ਯਾਤਰਾ ਦੀ ਅਗਵਾਈ ਕੀਤੀ ਗਈ।ਕਲਸ਼ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਦੁਆਰਾ ਆਪਣੇ ਘਰਾਂ ਅਤੇ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਅਤੇ ਚੌਲ ਸਨ।ਕਲਸ਼ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਇੱਕ ਪ੍ਰਤੀਕ ਦੇ ਰੂਪ ਵਿੱਚ ਦਰਸਾਇਆ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਵਲੰਟੀਅਰਾਂ ਨੇ ਖਾਦੀ ਮਹੋਤਸਵ ਅਤੇ ਪਾਣੀ ਦੀ ਸਹੁੰ ਚੁੱਕ ਕੇ ਪ੍ਰਣ ਲਿਆ ਕਿ ਉਹ ਵਿਕਸਿਤ ਭਾਰਤ ਨਿਰਮਾਣ ਲਈ ਖਾਦੀ ਅਤੇ ਸਥਾਨਕ ਉਤਪਾਦਾਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨਗੇ।ਪ੍ਰਿੰਸੀਪਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਇਹ ਯਾਤਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾ ਨੇ ਦੇਸ਼ ਦੇ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ।
ਸਥਾਨਕ ਸਲਾਹਕਾਰ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ, ਡੀਨ ਕਮਿਊਨੀਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼ ਡਾ. ਅਨੀਤਾ ਨਰੇਂਦਰ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ. ਨਿਧੀ ਅਗਰਵਾਲ ਅਤੇ ਪ੍ਰੋ. ਸੁਰਭੀ ਸੇਠੀ, ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ਼, ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਕਲਸ਼ ਯਾਤਰਾ `ਚ ਭਾਗ ਲਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …