Wednesday, April 24, 2024

ਖ਼ਾਲਸਾ ਕਾਲਜ ਵਿਖੇ ‘ਕਾਮ-ਫੈਸਟ 2023’ ਕਰਵਾਇਆ ਗਿਆ

ਅੰਮ੍ਰਿਤਸਰ, 5 ਨਵੰਬਰ ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕਾਮਰਸ ਸੁਸਾਇਟੀ ਵਲੋਂ ‘ਕਾਮ-ਫੈਸਟ-2023’ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਤਰਨ ਤਾਰਨ ਤੋਂ ਐਸ.ਐਸ.ਪੀ ਅਸ਼ਵਨੀ ਕਪੂਰ (ਆਈ.ਪੀ.ਐਸ) ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਭਾਰਤ ’ਚ ਪੜ੍ਹ ਕੇ ਵਿਦੇਸ਼ ਜਾਣ ਦੀ ਬਜ਼ਾਏ ਭਾਰਤ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਬਨਣ ਲਈ ਉਤਸ਼ਾਹਿਤ ਕੀਤਾ।
ਅੰਮਿ੍ਰਤਸਰ ਅਤੇ ਤਰਨ ਤਾਰਨ ਦੇ ਲਗਭਗ 11 ਵੱਖ-ਵੱਖ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਇਸ ਫੈਸਟ ਵਿੱਚ ਭਾਗ ਲਿਆ।ਪ੍ਰੋਗਰਾਮ ਦੌਰਾਨ ਸਕੂਲਾਂ ਅਤੇ ਕਾਲਜਾਂ ਲਈ ਐਡ-ਮੈਡ ਸ਼ੋਅ, ਡੈਕਲੇਮੇਸ਼ਨ ਐਂਡ ਐਕਸਟੈਂਪੋਰ, ਕਾਮਰਸ ਕੁਇਜ਼, ਸੋਲੋ ਡਾਂਸ, ਗਰੁੱਪ ਡਾਂਸ, ਫੋਟੋਗ੍ਰਾਫੀ, ਪਲਾਨ ਯੂਅਰ ਬਿਜ਼ਨਸ ਅਤੇ ਬਿਜ਼ਨਸ ਯੂਅਰ ਪਲਾਨ, ਪੇਂਟਿੰਗ ਅਤੇ ਪੋਸਟਰ ਮੇਕਿੰਗ, ਰੰਗੋਲੀ ਵਿਸ਼ੇ ’ਤੇ ਪੀ.ਪੀ.ਟੀ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਕਨਵੀਨਰ ਡਾ. ਕਾਹਲੋਂ ਨੇ ਮੌਜ਼ੂਦਾ ਸੈਸ਼ਨ 2023 ਲਈ ਵਿਭਾਗ ਦੀਆਂ ਪ੍ਰਾਪਤੀਆਂ, ਨਤੀਜਿਆਂ ਅਤੇ ਪਲੇਸਮੈਂਟਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਡਾ. ਦੇਵਗਨ ਨੇ ਕਿਹਾ ਕਿ ਕਾਮ-ਫੈਸਟ ਦਾ ਮਕਸਦ ਵਿਦਿਆਰਥੀਆਂ ਨੂੰ ਵਿਸ਼ੇ ’ਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਜਾਣੂ ਕਰਵਾਉਣਾ ਸੀ।
ਦਿੱਲੀ ਪਬਲਿਕ ਸਕੂਲ ਮੁਕਾਬਲੇ ਦਾ ਓਵਰ ਆਲ ਜੇਤੂ ਰਿਹਾ ਅਤੇ ਓਵਰਆਲ ਚੈਂਪੀਅਨ ਦੀ ਟਰਾਫੀ ਪ੍ਰਾਪਤ ਕੀਤੀ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਫ਼ਸਟ ਰਨਰਅਪ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਨੇ ਸੈਕਿੰਡ ਰਨਰ ਅੱਪ ਟਰਾਫੀ ਆਪਣੇ ਨਾਮ ਕੀਤੀ।
ਇਸ ਸਮਾਗਮ ਦੀ ਸਫ਼ਲਤਾ ਲਈ ਡਾ. ਰੀਮਾ ਸਚਦੇਵਾ, ਡਾ. ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ, ਪ੍ਰੋ: ਰਾਧਿਕਾਪਰ ਕਾਮਰਸ ਸੋਸਾਇਟੀ ਦੇ ਮੈਂਬਰਾਂ ਨੇ ਅਹਿਮ ਹਿੱਸਾ ਪਾਇਆ।ਮੁਕਾਬਲਿਆਂ ਦੇ ਫ਼ੈਸਲੇ ਸਬੰਧੀ ਡਾ. ਕਾਹਲੋਂ, ਡਾ. ਸਵਰਾਜ ਕੌਰ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ, ਡਾ. ਕਮਲਜੀਤ ਕੌਰ, ਡਾ. ਸਵੀਤਾ, ਡਾ. ਗੀਤਇੰਦਰ ਮਾਨ, ਪ੍ਰੋ. ਦਲਜੀਤ ਸਿੰਘ, ਪ੍ਰੋ. ਪ੍ਰਨੀਤ ਢਿੱਲੋਂ, ਪ੍ਰੋ. ਗੁਰਪ੍ਰੀਤ ਸਿੰਘ, ਸ੍ਰੀਮਤੀ ਅਨੂਦੀਪ ਕੌਰ ਲੇਹਲ, ਪ੍ਰੋ: ਮਹਿਤਾਬ ਕੌਰ, ਪ੍ਰੋ. ਜਗਦੀਪ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ।
ਇਸ ਮੌਕੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਜਗਵਿੰਦਰ ਘੁੰਮਣ, ਡਾ. ਅਮਿਤ ਆਨੰਦ, ਡਾ. ਪੂਨਮ ਸ਼ਰਮਾ, ਡਾ. ਨਿਧੀ ਸਭਰਵਾਲ, ਪ੍ਰੋ: ਮੀਨੂੰ ਚੋਪੜਾ, ਡਾ: ਸਾਕਸ਼ੀ ਸ਼ਰਮਾ, ਡਾ: ਸਾਮੀਆ, ਪ੍ਰੋ: ਸੁਖਜਿੰਦਰ ਕੌਰ, ਡਾ: ਅਮਰਬੀਰ ਸਿੰਘ ਭੱਲਾ, ਪ੍ਰੋ: ਅਮਨਜੋਤ ਕੌਰ, ਡਾ: ਮਨਦੀਪ ਕੌਰ, ਡਾ. ਸੁਰੂਚੀ, ਡਾ: ਆਂਚਲ ਅਰੋੜਾ, ਪ੍ਰੋ: ਤੁਸ਼ਾਰ ਬੱਤਰਾ, ਪ੍ਰੋ: ਸ਼ੀਤਲ ਗੁਪਤਾ, ਡਾ: ਹਰਪ੍ਰੀਤ ਕੌਰ, ਪ੍ਰੋ: ਸ਼ਿਵਾਲੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …